ਮੋਗਾ, (ਆਜ਼ਾਦ)- ਸਬ-ਡਵੀਜ਼ਨ ਬਾਘਾਪੁਰਾਣਾ 'ਚ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਬਜ਼ੁਰਗ ਦੇ ਸਾਈਕਲ ਅੱਗੇ ਲੱਗੀ ਟੋਕਰੀ 'ਚੋਂ 1 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਵੱਲੋਂ 2 ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਬਜ਼ੁਰਗ ਸ਼ਿਵਰਾਜ ਪੁੱਤਰ ਨੰਦ ਲਾਲ ਮੁੱਦਕੀ ਰੋਡ ਬਾਘਾਪੁਰਾਣਾ 'ਤੇ ਸਤਨਾਮ ਸਿੰਘ ਸਟੋਰ ਦੇ ਨਾਂ 'ਤੇ ਦੁਕਾਨ ਕਰਦਾ ਹੈ। ਬੀਤੀ 14 ਅਕਤੂਬਰ ਨੂੰ ਜਦ ਉਹ ਕੋਟਕਪੂਰਾ ਰੋਡ 'ਤੇ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ ਤੋਂ 1 ਲੱਖ ਰੁਪਏ ਕਢਵਾਉਣ ਦੇ ਬਾਅਦ ਆਪਣੇ ਸਾਈਕਲ 'ਤੇ ਆ ਰਿਹਾ ਸੀ ਤਾਂ ਰਸਤੇ 'ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਟੋਕਰੀ 'ਚੋਂ 1 ਲੱਖ ਰੁਪਏ ਵਾਲਾ ਲਿਫਾਫਾ ਚੁੱਕ ਕੇ ਫਰਾਰ ਗਏ, ਜਿਸ 'ਤੇ ਸ਼ਿਵਰਾਜ ਨੇ ਰੌਲਾ ਵੀ ਪਾਇਆ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਬਾਘਾਪੁਰਾਣਾ ਕੇਸਰ ਸਿੰਘ, ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਬੈਂਕ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਗਿਆ, ਜਿਸ 'ਚ ਅਣਪਛਾਤੇ ਲੁਟੇਰੇ ਕੈਦ ਹੋ ਗਏ। ਉਨ੍ਹਾਂ ਕਿਹਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਮੋਹਾਲੀ : ਪਟਾਕਿਆਂ ਦੀ ਵਿਕਰੀ ਲਈ 44 ਲਾਇਸੈਂਸ ਜਾਰੀ
NEXT STORY