ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਦੋ ਕੇਸਾਂ ਵਿਚ 6550 ਮਿਲੀਗ੍ਰਾਮ ਚਿੱਟਾ ਅਤੇ 2750 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਤੇਜ ਸਿੰਘ ਜਦੋਂ ਗਸ਼ਤ ਦੌਰਾਨ ਬੱਸ ਸਟੈਂਡ ਮੂਨਕ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਰਮੇਸ਼ ਕੁਮਾਰ ਵਾਸੀ ਮੂਨਕ ਚਿੱਟਾ ਵੇਚਣ ਦਾ ਆਦੀ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ 6550 ਮਿਲੀਗ੍ਰਾਮ ਚਿੱਟਾ ਬਰਾਮਦ ਕੀਤਾ ਅਤੇ ਥਾਣਾ ਮੂਨਕ ਵਿਚ ਕੇਸ ਦਰਜ ਕਰਾਇਆ ਗਿਆ।
ਇਸੇ ਤਰ੍ਹਾਂ ਨਾਲ ਐਂਟੀਨਾਰਕੋਟਿਕ ਸੈਲ ਸੰਗਰੂਰ ਦੇ ਕਰਮਜੀਤ ਸਿੰਘ ਜਦੋਂ ਗਸ਼ਤ ਦੌਰਾਨ ਮੇਨ ਡਾਕਖਾਨਾ ਸੰਗਰੂਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਗੌਰਵ ਉਰਫ ਸੌਰਵ ਗੋਇਲ ਵਾਸੀ ਸੰਗਰੂਰ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ 2750 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਫਿਰ ਲਾਗੂ ਹੋ ਸਕਦੈ ਕੁਲੈਕਟਰ ਰੇਟ ਦਾ ਪੈਟਰਨ
NEXT STORY