ਸੰਗਰੂਰ(ਵਿਵੇਕ ਸਿੰਧਵਾਨੀ, ਰਵੀ) : ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਪਿਉ-ਪੁੱਤ 'ਤੇ ਹਮਲਾ ਕਰਨ ਵਾਲੇ 4 ਵਿਅਕਤੀਆਂ ਖਿਲਾਫ ਥਾਣਾ ਸੰਦੌੜ ਵਿਚ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਗੌਰਖਨਾਥ ਨੇ ਦੱਸਿਆ ਕਿ ਮੁਦੱਈ ਦਰਸ਼ਨ ਸਿੰਘ ਵਾਸੀ ਚੱਕ ਸ਼ੇਖੂਪੁਰਕਲਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 18 ਮਈ ਨੂੰ ਉਹ ਆਪਣੇ ਲੜਕੇ ਜਗਸੀਰ ਸਿੰਘ ਦੇ ਨਾਲ ਆਪਣੇ ਘਰ ਵਿਚ ਬੈਠਾ ਰੋਟੀ ਖਾ ਰਿਹਾ ਸੀ ਤਾਂ ਦੋਸ਼ੀ ਜੋਗਾ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਵਾਸੀਆਂ ਚੱਕ ਸ਼ੇਖੂਪੁਰਕਲਾਂ ਉਸ ਦੇ ਘਰ ਆਏ ਅਤੇ ਜਗਜੀਤ ਸਿੰਘ ਨੇ ਤਲਵਾਰ ਨਾਲ ਮੁਦੱਈ ਦੇ ਸਿਰ 'ਤੇ ਵਾਰ ਕੀਤਾ। ਜੋ ਬਚਾਅ ਕਰਦੇ ਸਮੇਂ ਮੁਦੱਈ ਦੇ ਹੱਥ ਵਿਚ ਲੱਗਿਆ। ਇਸ ਉਪਰੰਤ ਜੋਗਾ ਸਿੰਘ ਨੇ ਮੁਦੱਈ ਦੀ ਪਤਨੀ ਨੂੰ ਧੱਕਾ ਮਾਰਿਆ ਅਤੇ ਕੁਲਵਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਮੁਦੱਈ ਦੀ ਪਿੱਠ 'ਤੇ ਹਮਲਾ ਕੀਤਾ। ਇਸ ਦੌਰਾਨ ਅਵਤਾਰ ਸਿੰਘ ਨੇ ਸੋਟੀ ਨਾਲ ਮੁਦੱਈ ਦੇ ਲੜਕੇ ਜਗਸੀਰ ਸਿੰਘ ਦੀ ਪਿੱਠ 'ਤੇ ਵਾਰ ਕੀਤਾ ਅਤੇ ਘਰ ਦੀਆਂ ਜਾਲੀਆਂ ਵਿਚ ਤਲਵਾਰਾਂ ਮਾਰੀਆਂ। ਰੰਜਿਸ਼ ਇਹ ਹੈ ਕਿ ਮੁਦੱਈ ਨੇ ਸਰਪੰਚੀ ਦੀਆਂ ਚੋਣਾਂ ਸਮੇਂ ਜੋਗਾ ਸਿੰਘ ਉਕਤ ਨੂੰ ਵੋਟ ਨਹੀਂ ਪਾਈ ਸੀ।
ਪੈਸਿਆਂ ਕਾਰਨ 2 ਸਕੇ ਭਰਾ ਹੋਏ ਖੂਨ ਦੇ ਪਿਆਸੇ, ਕੀਤਾ ਕਾਤਲਾਨਾ ਹਮਲਾ
NEXT STORY