ਸੰਦੌੜ (ਰਿਖੀ) : ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਦਿਨ-ਦਿਹਾੜੇ ਮੁੱਖ ਮਾਰਗ 'ਤੇ ਇਕ ਘਰ ਵਿਚੋਂ ਤਾਲਾ ਤੋੜ ਕੇ ਕਰੀਬ ਸਵਾ 2 ਲੱਖ ਰੁਪਏ ਚੋਰੀ ਕਰਨ ਦੀ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਠਾਲਾ ਰੋਡ 'ਤੇ ਪੰਜਗਰਾਈਆਂ ਵਿਖੇ ਯੂ.ਪੀ. ਨਿਵਾਸੀ ਆਸ਼ੂ ਅਤੇ ਉਸ ਦਾ ਭਰਾ ਫਰਮਾਨ ਇਕ ਕਿਰਾਏ ਦੇ ਮਕਾਨ ਵਿਚ ਮੱਝਾਂ ਵੇਚਣ ਅਤੇ ਖਰੀਦਣ ਦਾ ਕੰਮ ਕਰਦੇ ਹਨ। ਆਸ਼ੂ ਨੇ ਦੱਸਿਆ ਕਿ ਉਸ ਦਾ ਭਰਾ ਸਵੇਰੇ ਹੀ ਪੈਸੇ ਲੈ ਕੇ ਪੰਜਗਰਾਈਆਂ ਪਹੁੰਚਿਆ ਸੀ ਅਤੇ ਉਹ ਪੈਸੇ ਅਲਮਾਰੀ ਦੇ ਸੇਫ ਵਿਚ ਰੱਖ ਕੇ ਤਾਲਾ ਲਗਾਉਣ ਉਪਰੰਤ ਕਰੀਬ 10 ਵਜੇ ਮੱਝਾ ਖਰੀਦਣ ਲਈ ਚਲਾ ਗਿਆ। ਕਰੀਬ 12 ਵਜੇ ਜਦੋਂ ਫਰਮਾਨ ਘਰ ਪਰਤਿਆ ਤਾਂ ਕਮਰੇ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਵਿਚ ਪਏ ਕਰੀਬ ਸਵਾ 2 ਲੱਖ ਰੁਪਏ ਚੋਰੀ ਹੋ ਗਏ ਸਨ। ਉਥੇ ਹੀ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸ਼ੇਰਪੁਰ ਦੀ ਪੁਲਸ ਨੇ ਮੌਕਾ ਦੇਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਨ-ਦਿਹਾੜੇ ਹੋਈ ਇਸ ਚੋਰੀ ਨੂੰ ਲੈ ਕੇ ਪਿੰਡ ਅਤੇ ਇਲਾਕੇ ਦੇ ਵਿਚ ਜਾਨੀ ਤੇ ਮਾਲੀ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਹੈ।
ਪਹਿਲਾਂ ਭੰਗ ਦੇ ਪਕੌੜੇ ਖੁਆਏ, ਫਿਰ ਬੇਸੁਧ ਲੜਕੀ ਨਾਲ ਕੀਤਾ ਜਬਰ-ਜ਼ਨਾਹ
NEXT STORY