ਸੰਗਰੂਰ (ਸਿੰਗਲਾ): ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ। ਮੁਹਿੰਮ ਅਧੀਨ ਸੱਤਪਾਲ ਸ਼ਰਮਾ ਪੀ.ਪੀ.ਐੱਸ. ਉਪ ਕਪਤਾਨ ਪੁਲਸ ( ਆਰ ) ਸੰਗਰੂਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਵੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੰਗਰੂਰ ਦੀ ਰਹਿਨੁਮਾਈ ਹੇਠ ਮਿਤੀ 25-09-2021 ਨੂੰ ਸ਼ਹਿਰ ਸੰਗਰੂਰ ਵਿੱਚ ਕਮਲਜੀਤ ਸਿੰਘ ਦੀ ਦੁਕਾਨ ਕਮਲ ਮੈਡੀਕਲ ਹਾਲ ਨਾਭਾ ਗੇਟ ਸੰਗਰੂਰ , ਅਤੁਲ ਬਜਾਜ ਦੀ ਦੁਕਾਨ ਭੀਮ ਕਲਾਥ ਹਾਊਸ ਧੂਰੀ ਗੇਟ ਸੰਗਰੂਰ , ਗੋਰਵ ਗੋਇਲ ਦੀ ਦੁਕਾਨ ਬਿੰਨੀ ਮੈਡੀਕਲ ਹਾਲ ਨੇੜੇ ਮਿੱਤਲ ਬੁੱਕ ਡਿੱਪੂ , ਰਾਕੇਸ਼ ਕੁਮਾਰ ਦੀ ਦੁਕਾਨ ਆਰ.ਕੇ ਮੈਡੀਕੋਜ ਨੇੜੇ ਪੂਨੀਆ ਕਲੋਨੀ ਸੰਗਰੂਰ ਅਤੇ ਸੰਜੇ ਗਰਗ ਦੀ ਦੁਕਾਨ ਗਰਗ ਪ੍ਰਵੀਸ਼ਨ ਸਟੋਰ ਧੂਰੀ ਗੇਟ ਸੰਗਰੂਰ ਦੇ ਸ਼ਟਰ ਤੋੜਕੇ ਹੋਈ ਚੋਰੀ ਦੇ ਸਬੰਧ ਵਿੱਚ ਦਰਜ ਕੀਤੇ ਮੁਕੱਦਮਾ ਨੰਬਰ 165 ਮਿਤੀ 25-09-2021 ਅ / ਧ 457,380 ਹਿੰ : ਦੰ : ਥਾਣਾ ਸਿਟੀ ਸੰਗਰੂਰ ਦੇ ਤਫ਼ਤੀਸ਼ੀ ਅਫਸਰ ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਤੀਰਥ ਪੁੱਤਰ ਓਮ ਪ੍ਰਕਾਸ ਵਾਸੀ ਪਿੰਡ ਸਿਦਮਾ ਅਜੀਤ ਨਗਰ , ਫਿਰੋਜਪੁਰ , ਕਰਮਵੀਰ ਰਾਮ ਉਰਫ ਸੋਨੂੰ ਪੁੱਤਰ ਅਰਜੁਨ ਰਾਮ ਵਾਸੀ ਮੁਲਤਾਨੀ ਗੇਟ ਅਜੀਤ ਨਗਰ ਫਿਰੋਜ਼ਪੁਰ , ਜੋਨੀ ਉਰਫ ਰਾਜੂ ਪੁੱਤਰ ਮੋਹਨ ਲਾਲ ਵਾਸੀ ਮਕਾਨ ਨੰ : 84 ਖਟੀਕ ਮੰਡੀ ਫਿਰੋਜਪੁਰ ਅਤੇ ਰਮੇਸ਼ ਪੁੱਤਰ ਬਰਕਤ ਸਿੰਘ ਵਾਸੀ ਬਾਲਮੀਕੀ ਮੁਹੱਲਾ ਅਜੀਤ ਨਗਰ ਫਿਰੋਜਪੁਰ ਨੂੰ ਦੋਸ਼ੀ ਨਾਮਜਦ ਕਰਕੇ , ਮਿਤੀ 14-10-2021 ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਹੈ।ਦੋਸੀਆਨ ਤੀਰਥ , ਕਰਮਵੀਰ ਰਾਮ ਉਰਫ ਸੋਨੂੰ , ਜੋਨੀ ਉਰਫ ਰਾਜੂ ਅਤੇ ਰਮੇਸ਼ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।ਜਿਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਪੰਜਾਬ ਵਿਚ ਤਸ਼ੱਦਦ ਦਾ ਦੌਰ ਚੱਲੇਗਾ ਤੇ ਧੱਕੇਸ਼ਾਹੀਆਂ ਹੋਣਗੀਆਂ : ਭਾਈ ਗਰੇਵਾਲ
NEXT STORY