ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਵਿਆਹ ਸਮਾਗਮ ’ਚੋਂ ਆ ਰਹੇ ਵਿਅਕਤੀਆਂ ਦੀ ਟਵੈਰਾ ਕਾਰ ਵਿਚ ਇਕ ਟਰੱਕ ਨੇ ਟੱਕਰ ਮਾਰੀ ਜਿਸ ਕਾਰਣ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੀ ਮਹਿਲਾ ਪੁਲਸ ਅਧਿਕਾਰੀ ਰੇਣੂ ਬਾਲਾ ਨੇ ਦੱਸਿਆ ਕਿ ਪੁਲਸ ਕੋਲ ਚਮਕੌਰ ਸਿੰਘ ਵਾਸੀ ਛਾਜਲਾ ਥਾਣਾ ਛਾਜਲੀ ਨੇ ਬਿਆਨ ਦਰਜ ਕਰਵਾਏ ਕਿ ਮੈਂ ਅਤੇ ਦਰਸ਼ਨ ਸਿੰਘ ਵਾਸੀ ਛਾਜਲਾ ਆਪਣੇ ਸਾਥੀਆਂ ਸਮੇਤ ਟਵੈਰਾ ਗੱਡੀ ਵਿਚ ਪਿੰਡ ਲੱਡਾ ਤੋਂ ਸਵਾਰ ਹੋ ਕੇ ਪਿੰਡ ਫਤਿਹਗੜ੍ਹ ਵਿਖੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸੀ।
ਵਿਆਹ ਖਤਮ ਹੋਣ ਮਗਰੋਂ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਪਿੰਡ ਬੰਗਾਵਾਲੀ ਬੱਸ ਸਟੈਂਡ ਨਜਦੀਕ ਇਕ ਟਰੱਕ ਨੇ ਬੜੀ ਤੇਜ਼ੀ ਅਤੇ ਅਣਗਹਿਲੀ ਨਾਲ ਸਾਡੀ ਟਵੈਰਾ ਗੱਡੀ ਵਿਚ ਟੱਕਰ ਮਾਰੀ, ਜਿਸ ਕਾਰਣ ਦਰਸ਼ਨ ਸਿੰਘ ਵਾਸੀ ਛਾਜਲਾ ਦੀ ਮੌਤ ਹੋ ਗਈ। ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵੱਡੀ ਖ਼ਬਰ : ਦਿੱਲੀ ਅੰਦੋਲਨ ’ਚੋਂ ਪਰਤ ਕੇ ਨੌਜਵਾਨ ਕਿਸਾਨ ਤੇ ਰੱਸਾ-ਕੱਸੀ ਦੇ ਖ਼ਿਡਾਰੀ ਨੇ ਕੀਤੀ ਖ਼ੁਦਕੁਸ਼ੀ
NEXT STORY