ਸ਼ੇਰਪੁਰ(ਵਿਜੈ ਕੁਮਾਰ ਸਿੰਗਲਾ) - ਇਲਾਕਾ ਸ਼ੇਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਸ਼ੇਰਪੁਰ ਦੀ ਚੋਣ ਮੀਟਿੰਗ ਪ੍ਰਧਾਨ ਦੀਪਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਸਾਲ ਦੇ ਕੰਮਕਾਰ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਨਵੇਂ ਆਉਣ ਵਾਲੇ ਸਾਲ ਦੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ ਅਤੇ ਸਰਬਸੰਮਤੀ ਨਾਲ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਘ ਬਿੱਟੂ ਸਰਪ੍ਰਸਤ, ਸੰਜੀਵ ਕੁਮਾਰ ਸਿੰਗਲਾ ਸੰਜੇ ਠੇਕੇਦਾਰ ਪ੍ਰਧਾਨ, ਅਮਨਦੀਪ ਸਿੰਘ ਦਿਉਸੀ, ਤੇਜਪਾਲ ਗੋਇਲ ਆੜ੍ਹਤੀਆ ਅਤੇ ਪਵਿੱਤਰ ਸਿੰਘ ਦੀਦਾਰਗੜ ਤਿੰਨੇ ਸੀਨੀਅਰ ਮੀਤ ਪ੍ਰਧਾਨ, ਗੁਰਲਾਲ ਸਿੰਘ ਢਿੱਲੋਂ ਸਲੇਮਪੁਰ ਸੈਕਟਰੀ,ਚਮਕੌਰ ਸਿੰਘ ਆਸ਼ਟ ਖ਼ਜ਼ਾਨਚੀ, ਪਰਮਿੰਦਰ ਸਿੰਘ ਚਹਿਲ ਖੇੜੀ ਕਲਾਂ ਪੀ.ਆਰ.ੳ, ਡਾ ਗੁਰਿੰਦਰ ਗੋਇਲ ਪ੍ਰਾਜੈਕਟ ਚੇਅਰਮੈਨ, ਮਾਸਟਰ ਸਾਧੂ ਰਾਮ ਮੈਂਬਰਸ਼ਿਪ ਚੇਅਰਮੈਨ ਚੁਣੇ ਗਏ।
ਉਪ ਮੰਡਲ ਮੈਜਿਸਟਰੇਟ ਦੀ ਅਗਵਾਈ 'ਚ ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਬਚਾਅ ਲਈ ਕੀਤੀ ਗਈ ਮੌਂਕ ਡਰਿੱਲ
NEXT STORY