ਸ਼ੇਰਪੁਰ (ਸਿੰਗਲਾ)—ਵਾਤਾਵਰਣ ਵਿਚ ਫੈਲੀ ਜ਼ਹਿਰ ਦੀ ਰੋਕਥਾਮ ਲਈ ਬਲਾਕ ਸ਼ੇਰਪੁਰ ਦੇ ਪਿੰਡ ਹੇੜੀਕੇ ਦੇ ਮੌਜੂਦਾ ਸਰਪੰਚ ਪਾਲਵਿੰਦਰ ਕੌਰ ਦੇ ਪਤੀ ਸਾਬਕਾ ਪੰਚਾਇਤ ਮੈਂਬਰ ਅਵਤਾਰ ਸਿੰਘ ਕਾਲਾ ਨੇ ਆਪਣੇ 10 ਏਕੜ ਕਣਕ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਸੁਪਰ ਸੀਡਰ ਦੀ ਮਦਦ ਨਾਲ ਬਿਜਾਈ ਕਰਕੇ ਅਤੀ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ. ਮਨਜੀਤ ਸਿੰਘ ਹੇੜੀਕੇ ਨੇ ਦੱਸਿਆ ਕਿ ਕਿਸਾਨਾਂ ਨੂੰ ਬੇਸ਼ੱਕ ਪਰਾਲੀ ਦਾ ਹੱਲ ਕਰਨ ਸਮੇਂ ਬਹੁਤ ਸਾਰੀਆਂ ਔਕੜਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਥੋੜੀ ਮਿਹਨਤ ਕੀਤੀ ਜਾਵੇ ਤਾਂ ਅਸੀ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਜਿਵੇਂ ਹਰ ਕੋਈ ਕਿਸਾਨ 2 ਲੱਖ 20 ਹਜ਼ਾਰ ਰੁਪਏ ਦਾ ਸੁਪਰ ਸੀਡਰ ਅਤੇ 123 ਗੇਅਰ ਬੌਕਸ ਵਾਲਾ ਟਰੈਕਟਰ ਜਿਸ ਦੀ ਕੀਮਤ 10 ਲੱਖ ਦੇ ਕਰੀਬ ਹੁੰਦੀ ਹੈ ਨਹੀਂ ਲੈ ਸਕਦਾ। ਜਦਕਿ ਸਬਸਿਡੀ ਵਾਲਾ ਚੱਕਰ ਵੀ ਗੁੰਝਲਦਾਰ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਨੂੰ ਸਬਸਿਡੀ ਕੱਟਕੇ ਖੇਤੀਬਾੜੀ ਸੰਦ ਮਿਲਣੇ ਚਾਹੀਦੇ ਹਨ। ਇਸ ਨਾਲ ਕਰਜ਼ੇ ਦੇ ਸਤਾਏ ਕਿਸਾਨ 'ਤੇ ਆਰਥਿਕ ਬੋਝ ਵੀ ਘੱਟ ਪਏਗਾ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। ਸਾਬਕਾ ਪੰਚਾਇਤ ਮੈਂਬਰ ਅਵਤਾਰ ਸਿੰਘ ਕਾਲਾ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਦੇ ਮੱਦੇਨਜ਼ਰ ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ।
ਯੂ.ਐੱਸ.ਏ. ਮਾਰਕਾ ਦੇ ਪਿਸਟਲ ਤੇ 2 ਜ਼ਿੰਦਾ ਕਾਰਤੂਸ ਸਣੇ 1 ਗ੍ਰਿਫਤਾਰ
NEXT STORY