ਸੰਦੌੜ: (ਰਿਖੀ ): ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ 'ਚੋਂ ਕੋਵਿਡ-19 ਦੇ 100 ਨਮੂਨੇ ਲੈ ਕੇ ਜਾਂਚ ਲਈ ਲਏ ਗਏ ਹਨ। ਜਿਨ੍ਹਾਂ 'ਚ 70 ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਹਨ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਮਾਣਕੀ ਤੇ ਫਤਿਹਗੜ੍ਹ ਪੰਜਗਰਾਈਆਂ, ਕੁਠਾਲਾ ਵਿਖੇ ਕੋਵਿਡ-19 ਦੇ 100 ਨਮੂਨੇ ਲਏ ਗਏ ਹਨ। ਇਨ੍ਹਾਂ 'ਚੋਂ 70 ਰੈਪਿਡ ਐਂਟੀਜਨ ਟੈਸਟ ਲਏ ਗਏ, ਜੋ ਕੀ ਸਾਰੇ ਨੈਗੇਟਿਵ ਆਏ। ਇਸ ਮੌਕੇ ਪਿੰਡ ਮਾਣਕੀ ਵਿਖੇ ਸਰਪੰਚ ਦਲਜੀਤ ਸਿੰਘ ਬੁੱਟਰ ਵੱਲੋਂ ਪਰਿਵਾਰ ਸਮੇਤ ਸਭ ਤੋਂ ਅੱਗੇ ਹੋ ਕੇ ਕੋਵਿਡ ਜਾਂਚ ਲਈ ਸੈਂਪਲ ਕਰਵਾਇਆ ਗਿਆ ਅਤੇ ਲੋਕਾਂ ਨੂੰ ਖੁਦ ਬਿਨਾਂ ਡਰ ਟੈਸਟ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ। ਜਿਸ ਦੀ ਬਦੌਲਤ ਪਿੰਡ 'ਚ ਕਰੀਬ 70 ਲੋਕਾਂ ਦੇ ਟੈਸਟ ਹੋਏ। ਉਨ੍ਹਾਂ ਪਿੰਡ ਵਾਸੀਆਂ ਨੂੰ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫ਼ਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਮਾਰੀ ਤੋਂ ਪੰਜਾਬ ਦੇ ਲੋਕਾਂ ਦੇ ਬਚਾਅ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਜਿਸ ਕਰਕੇ ਹੀ ਕੋਰੋਨਾ 'ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਉਨ੍ਹਾਂ ਦੱਸਿਆ ਕੇ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਬਚਾਉਣ ਅਤੇ ਕੋਵਿਡ ਦੇ ਖਾਤਮੇ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਅਤੇ ਸਾਨੂੰ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ । ਇਸ ਮੌਕੇ ਸੈਕਟਰੀ ਸੁਖਜੀਤ ਸਿੰਘ , ਜੀ. ਓ. ਜੀ ਜਸਵੀਰ ਸਿੰਘ, ਐਲ. ਐਚ. ਵੀ. ਮਹਿੰਦਰ ਕੌਰ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜ਼ਾਰ ਖਾਨ, ਰਾਜੇਸ਼ ਰਿਖੀ, ਜੈਨਬ ਬੀਬੀ, ਨੰਬਰਦਾਰ ਭਗਵਾਨ ਸਿੰਘ, ਸੀ. ਐਚ. ਓ. ਰਣਦੀਪ ਕੌਰ, ਮੁਹੰਮਦ ਰਫਾਨ, ਰਵਿੰਦਰ ਕੌਰ ਸਟਾਫ ਨਰਸ, ਪੰਚ ਮਨਜੀਤ ਸਿੰਘ , ਪਟਵਾਰੀ ਵੀ ਹਾਜ਼ਰ ਸਨ।
'ਬਾਦਲ ਪਰਿਵਾਰ ਵਲੋਂ ਚੱਕਾ ਜਾਮ ਕਰਨ ਦਾ ਰਚਿਆ ਜਾ ਰਿਹੈ ਡਰਾਮਾ'
NEXT STORY