ਭੁੱਚੋ ਮੰਡੀ, (ਨਾਗਪਾਲ)— ਪਿੰਡ ਚੱਕ ਬੱਖਤੂ ਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸਰਕਾਰੀ ਸਕੂਲਾਂ 'ਚ ਬਾਹਰਲੇ ਸੂਬਿਆਂ 'ਚੋਂ ਆਏ 23 ਲੋਕ ਇਕਾਂਤਵਾਸ 'ਚ ਰੱਖੇ ਗਏ ਸਨ 'ਚੋਂ 20 ਲੋਕਾਂ ਦੀ ਮੈਡੀਕਲ ਸਕਰੀਨਿੰਗ ਕਰ ਕੇ ਘਰਾਂ 'ਚ ਭੇਜ ਦਿੱਤਾ ਹੈ। ਜਿਥੇ ਉਹ 14 ਦਿਨ ਲਈ ਇਕਾਂਤਵਾਸ 'ਚ ਰਹਿਣਗੇ। ਸੀਨੀਅਰ ਮੈਡੀਕਲ ਅਫਸਰ ਡਾਕਟਰ ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਜਿੰਨ੍ਹਾਂ ਲੋਕਾ ਨੂੰ ਕੁਆਰੰਨਟਾਇਨ ਕੀਤੇ ਪੰਜ ਜਾਂ ਇਸ ਤੋਂ ਵੱਧ ਦਿਨ ਹੋ ਗਏ ਹਨ। ਉਨ੍ਹਾਂ ਦੀ ਕੋਵਿਡ ਸਬੰਧੀ ਸਕਰੀਨਿੰਗ ਕਰ ਕੇ ਅਗਲੇ 14 ਦਿਨਾਂ ਲਈ ਘਰ 'ਚ ਇਕਾਂਤਵਾਸ ਕੀਤਾ ਜਾਵੇ।
ਜ਼ਿਲ੍ਹਾ ਫਜ਼ਿਲਕਾ 'ਚ 3 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY