ਸ਼ੇਰਪੁਰ(ਅਨੀਸ਼) : ਸੂਬੇ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ 9 ਸੀਨੀਅਰ ਮੈਡੀਕਲ ਅਫਸਰਾਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਡਾ. ਜਯੋਤੀ ਬਾਲਾ ਨੂੰ ਤਰੱਕੀ ਉਪਰੰਤ ਸੀ.ਐੱਚ.ਸੀ ਲਾਲੜੂ, ਡਾ. ਰਾਜੀਵ ਸ਼ਰਮਾ ਨੂੰ ਸੀ. ਐੱਚ. ਸੀ. ਬੁੰਗਲ ਬੁਧਾਨੀ, ਡਾ. ਨਵਜੋਤ ਪਾਲ ਸਿੰਘ ਸੀ. ਐੱਚ. ਸੀ. ਖਿਆਲਾ ਕਲਾਂ, ਕਿਰਨਜੋਤੀ ਮਿੱਤਲ ਨੂੰ ਸੀ.ਐੱਚ.ਸੀ ਮੋੜ, ਡਾ. ਮਨੋਜ ਕੁਮਾਰੀ ਨੂੰ ਡੀ. ਐੱਫ. ਪੀ. ਓ. ਮਾਨਸਾ, ਡਾ. ਤਰਸੇਮ ਲਾਲ ਨੂੰ ਸਹਾਇਕ ਸਿਵਲ ਸਰਜਨ ਸੰਗਰੂਰ, ਡਾ. ਪ੍ਰਵੇਸ਼ ਕੁਮਾਰ ਸੀ. ਐੱਚ. ਸੀ. ਭਦੌੜ, ਡਾ. ਰੈਨੂੰ ਭਾਟੀਆ ਡੀ. ਐੱਫ. ਪੀ. ਓ. ਅਤੇ ਡਾ. ਜਤਿੰਦਰ ਕੁਮਾਰ ਨੂੰ ਸੀ.ਐੱਚ.ਸੀ ਸ਼ੇਰਪੁਰ ਵਿਖੇ ਨਿਯੁਕਤ ਕੀਤਾ ਗਿਆ ਹੈ।
ਜਦੋਂ ਕੁੜੀ ਅਗਵਾ ਕਰਨ ਦੀ ਸੂਚਨਾ ਨੇ ਦਾਖਾ ਪੁਲਸ ਨੂੰ ਪਾਇਆ ਵਖਤ
NEXT STORY