ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਕੋਰਟ ਮੰਗਲ ਸਿੰਘ ਵਿਚ ਕੱਪੜੇ ਦੀ ਦੁਕਾਨ ਦੇ ਤਾਲੇ ਤੋਡ਼ ਕੇ ਦਾਖਲ ਹੋਏ ਚੋਰ ਹਜ਼ਾਰਾਂ ਦੀ ਕੀਮਤ ਦੇ 200 ਲੇਟੀ ਸੂਟ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚੀ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਘਰ ਦੇ ਨੇਡ਼ੇ ਹੀ ਅਰੋਡ਼ਾ ਕਲਾਥ ਹਾਊਸ ਦੇ ਨਾਂ ਨਾਲ ਦੁਕਾਨ ਹੈ। ਹਰ ਰੋਜ਼ ਦੀ ਤਰ੍ਹਾਂ ਬੀਤੀ 3 ਦਸੰਬਰ ਰਾਤ 9.15 ਵਜੇ ਦੁਕਾਨ ਬੰਦ ਕਰ ਕੇ ਆਪਣੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ 6 ਵਜੇ ਟੇਲਰ ਅਮਰਜੀਤ ਸਿੰਘ ਨੇ ਫੋਨ ਕਰ ਕੇ ਚੋਰੀ ਹੋਣ ਬਾਰੇ ਸੂਚਨਾ ਦਿੱਤੀ, ਜਦੋਂ ਉਨ੍ਹਾਂ ਨੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ।
8 ਮਾਸੂਮ ਕੱਢੇ ਬਾਲ ਮਜ਼ਦੂਰੀ ਦੀ ਦਲ-ਦਲ ’ਚੋਂ
NEXT STORY