ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ): ਸ੍ਰੀ ਮੁਕਤਸਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਦੇ ਖਾਲੀ ਪਏ ਅਹੁਦੇ ਦਾ ਚਾਰਜ ਅੱਜ ਸਵਰਨਜੀਤ ਕੌਰ ਪੀਸੀਐਸ ਨੇ ਸੰਭਾਲ ਲਿਆ ਹੈ। ਇਸਦੇ ਨਾਲ ਹੀ ਉਹ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਾ ਵਾਧੂ ਕਾਰਜ ਵੀ ਵੇਖਣਗੇ।
ਸਵਰਨਜੀਤ ਕੌਰ ਇਸ ਤੋਂ ਪਹਿਲਾਂ ਬਾਘਾ ਪੁਰਾਣਾ ਵਿਖੇ ਬਤੌਰ ਐਸਡੀਐਮ ਨਿਯੁਕਤ ਸਨ। ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਅਹੁਦਾ ਕਾਫੀ ਸਮੇਂ ਤੋਂ ਖਾਲੀ ਸੀ, ਜਿਸਦਾ ਵਾਧੂ ਚਾਰਜ ਐੱਸ.ਡੀ.ਐੱਮ. ਗਿੱਦੜਬਾਹਾ ਓਮ ਪ੍ਰਕਾਸ਼ ਦੇਖ ਰਹੇ ਸਨ। ਅੱਜ ਇਹ ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਸਵਰਨਜੀਤ ਕੌਰ ਨੇ ਕਿਹਾ ਕਿ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦੀ ਦਫ਼ਤਰੀ ਲੋੜ ਲਈ ਲੋਕ ਸਿੱਧਾ ਉਨ੍ਹਾਂ ਨੂੰ ਦਫਤਰ ਵਿਖੇ ਮਿਲ ਸਕਦੇ ਹਨ।
ਭਰਾ ਨਾਲ ਮਾਮੂਲੀ ਝਗੜੇ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਦਿੱਤਾ ਕਦੇ ਨਾ ਭੁੱਲਣ ਵਾਲਾ ਸਦਮਾ
NEXT STORY