ਖੰਨਾ (ਵਿਪਨ) - ਭਾਜਪਾ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਆਮ ਜਨਤਾ ਦਾ ਅਸਲ ਮੁੱਦਿਆਂ ਤੋਂ ਧਿਆਨ ਭੜਕਾਅ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਲੋਕ ਇੰਨਸਾਫ ਪਾਰਟੀ ਦੇ ਮੁੱਖੀ ਸਿਮਰਨਜੀਤ ਸਿੰਘ ਬੈਂਸ ਵਲੋਂ ਕੀਤਾ ਗਿਆ ਹੈ, ਜਦੋਂ ਉਹ ਦੋਰਾਹਾ 'ਚ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਅੱਜਕਲ ਚਲ ਰਹੇ ਚਰਚਾ ਦੇ ਵਿਸ਼ੇ ਬਣੇ ਚੌਕੀਦਾਰ ਦੇ ਮੁੱਦੇ ਨੂੰ ਫਾਲਤੂ ਦਾ ਵਿਸ਼ਾ ਦੱਸਿਆ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ.ਬਲਜਿੰਦਰ ਕੌਰ 'ਤੇ ਵਰਦੇ ਹੋਏ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਜੂਦ 2019 'ਚ ਖਤਮ ਹੋ ਜਾਵੇਗਾ । ਕਾਂਗਰਸ ਸਰਕਾਰ ਇਕ ਪਾਸੇ ਚੌਕੀਦਾਰਾਂ ਨੂੰ ਚੋਰ ਕਹਿ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸ ਵਾਲੇ ਆਪ ਚੋਰ ਹਨ । ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਉਹ ਜਿੱਥੋਂ ਮਰਜੀ ਚੋਣ ਲੜ ਲਵੇ, ਕਿਉਂਕਿ ਪੰਜਾਬ ਡੈਮੋਕੈਟਿਕ ਅਲਾਇੰਸ ਅਤੇ ਜਨਤਾ ਉਨ੍ਹਾਂ ਨੂੰ ਜਿੱਤਣ ਨਹੀਂ ਦੇਵੇਗੀ।
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਮੁੜ ਅਕਾਲੀ ਦਲ 'ਚ ਸ਼ਾਮਲ (ਵੀਡੀਓ)
NEXT STORY