ਮੋਗਾ, (ਆਜ਼ਾਦ)- ਪਿੰਡ ਕਾਲੇਕੇ 'ਚ ਮਾਂ ਦੀ ਮੌਤ ਦਾ ਗਮ ਨਾ ਸਹੇ ਜਾਣ 'ਤੇ ਪੁੱਤਰ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੇ ਪਿਤਾ ਲਾਭ ਸਿੰਘ ਨੇ ਕਿਹਾ ਕਿ ਉਹ ਦੁਬਈ ਰਹਿੰਦਾ ਹੈ ਅਤੇ ਉਸ ਦੀ ਪਤਨੀ ਸੁਖਦੀਪ ਕੌਰ ਦੀ ਮੌਤ ਕਰੀਬ 6 ਮਹੀਨੇ ਪਹਿਲਾਂ ਹੋ ਗਈ ਸੀ। ਮੇਰਾ ਬੇਟਾ ਬਲਰਾਮ ਸਿੰਘ, ਜੋ ਪਿੰਡ ਸਮਾਧ ਭਾਈ ਦੇ ਇਕ ਸਕੂਲ 'ਚ 12ਵੀਂ ਕਲਾਸ ਦਾ ਵਿਦਿਆਰਥੀ ਸੀ, ਆਪਣੀ ਮਾਸੀ ਮਲਕੀਤ ਕੌਰ ਅਤੇ ਬਲਜੀਤ ਕੌਰ ਨਿਵਾਸੀ ਪਿੰਡ ਜਲਾਲ ਬਠਿੰਡਾ ਕੋਲ ਰਹਿੰਦਾ ਸੀ। ਬੀਤੀ 11 ਸਤੰਬਰ ਨੂੰ ਉਹ ਸ਼ਾਮ 5 ਵਜੇ ਦੇ ਕਰੀਬ ਆਪਣੇ ਘਰ ਪਿੰਡ ਕਾਲੇਕੇ ਆਇਆ ਅਤੇ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿਚ ਸੌਣ ਲਈ ਚਲਾ ਗਿਆ, ਉਸ ਨੇ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਬਲਰਾਮ ਸਿੰਘ ਆਪਣੀ ਮਾਤਾ ਸੁਖਦੀਪ ਕੌਰ ਦੀ ਮੌਤ ਨੂੰ ਲੈ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਣ ਉਸ ਨੇ ਫਾਹ ਲੈ ਖੁਦਕੁਸ਼ੀ ਕਰ ਲਈ।
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY