ਸੰਗਤ ਮੰਡੀ (ਜ. ਬ.): ਪਿੰਡ ਪੱਕਾ ਕਲਾਂ ਵਿਖੇ ਘਰੇਲੂ ਝਗੜੇ ਕਾਰਨ ਸਹੁਰੇ ਘਰ ਆਏ ਜਵਾਈ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਇਸ ਮਾਮਲੇ ’ਚ ਮ੍ਰਿਤਕ ਦੀ ਪਤਨੀ, ਤਾਈ ਤੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਤਾਇਆ ਹਾਲੇ ਫ਼ਰਾਰ ਹੈ।
ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਗਵਾਨੀ ਦੇਵੀ ਪਤਨੀ ਬਨਾਰਸੀ ਦੇਵੀ ਵਾਸੀ ਜੈਤੋ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਮੁੰਡਾ ਯੋਗੇਸ਼ ਕੁਮਾਰ ਪਿੰਡ ਪੱਕਾ ਕਲਾਂ ਵਿਖੇ ਵਿਆਹਿਆ ਹੋਇਆ ਸੀ, ਉਹ ਪਿਛਲੇ ਦਸ ਦਿਨਾਂ ਤੋਂ ਆਪਣੇ ਸਹੁਰੇ ਘਰ ਆਇਆ ਹੋਇਆ ਸੀ।ਘਰੇਲੂ ਕਲੇਸ਼ ਦੇ ਕਾਰਨ ਉਸ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮ੍ਰਿਤਕ ਦੀ ਪਤਨੀ ਰੇਣੂ, ਸਹੁਰਾ ਹਰਬੰਸ ਲਾਲ, ਤਾਇਆ ਹਰਨੇਕ ਰਾਮ ਤੇ ਤਾਈ ਲਛਮੀ ਰਾਣੀ ਵਾਸੀਆਨ ਪੱਕਾ ਕਲਾਂ ਵਿਰੁੱਧ ਮਾਮਲਾ ਦਰਜ ਕਰ ਕੇ ਰੇਣੂ, ਹਰਬੰਸ ਲਾਲ ਤੇ ਤਾਈ ਲਛਮੀ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਤਾਇਆ ਹਾਲੇ ਫਰਾਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਯੋਗੇਸ਼ ਕੁਮਾਰ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
'ਆਪ' ਆਗੂ ਸਰਬਜੀਤ ਕੌਰ ਮਾਣੂਕੇ ਦਾ ਕੈਪਟਨ 'ਤੇ ਵੱਡਾ ਹਮਲਾ, ਪੰਜਾਬ ਦੀ ਬਰਬਾਦੀ ਲਈ ਦੱਸਿਆ ਜ਼ਿੰਮੇਵਾਰ
NEXT STORY