ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਦੇਰ ਰਾਤ ਬਿਜਲੀ ਦੀ ਤਾਰ ਦੀ ਸਪਾਰਕਿੰਗ ਨਾਲ ਬੱਸ ਸਟੈਂਡ ਰੋਡ ਐੱਸ. ਡੀ. ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਇਕ ਕੱਪਡ਼ੇ ਦੀ ਦੁਕਾਨ ਨੂੰ ਅੱਗ ਲੱਗ ਗਈ। 9.30 ਵਜੇ ਦੇ ਕਰੀਬ ਆਲੇ-ਦੁਆਲੇ ਦੇ ਲੋਕਾਂ ਨੇ ਦੁਕਾਨ ’ਚੋਂ ਧੂਆਂ ਨਿਕਲਦਾ ਹੋਇਆ ਦੇਖਿਆ ਤਾਂ ਲੋਕਾਂ ਨੇ ਤੁਰੰਤ ਉਸ ਦੀ ਸੂਚਨਾ ਦੁਕਾਨ ਮਾਲਕ ਨੂੰ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਕਾਫੀ ਮੁਸ਼ੱਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦੇ ਹੋਏ ਹਰੀਓਮ ਫੈਸ਼ਨ ਪਲਾਜ਼ਾ ਦੇ ਮਾਲਕ ਮਾਸਟਰ ਸਤਪਾਲ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਮੈਂ ਦੁਕਾਨ ਬੰਦ ਕਰ ਕੇ ਗਿਆ ਸੀ। 9.30 ਵਜੇ ਦੇ ਕਰੀਬ ਆਲੇ-ਦੁਆਲੇ ਦੇ ਲੋਕਾਂ ਦਾ ਮੈਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ’ਚ ਅੱਗ ਲੱਗ ਗਈ ਹੈ। ਮੈਂ ਤੁਰੰਤ ਦੁਕਾਨ ’ਚ ਪਹੁੰਚਿਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ। ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ’ਚ ਪੂਰੀ ਮਦਦ ਕੀਤੀ। ਮੁਹੱਲੇ ਦਾ ਬੱਚਾ-ਬੱਚਾ ਅੱਗ ਬੁਝਾਉਣ ’ਚ ਮਦਦ ਕਰ ਰਿਹਾ ਸੀ। ਇਸ ਲਈ ਵੱਧ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਿਰ ਵੀ ਲੱਖਾਂ ਰੁਪਏ ਦਾ ਕੱਪਡ਼ਾ ਅੱਗ ’ਚ ਮੱਚ ਕੇ ਰਾਖ ਹੋ ਗਿਆ।
1 ਕਰੋੜ 10 ਲੱਖ ਦੀ ਹੈਰੋਇਨ ਸਮੇਤ ਨਸ਼ਾ ਸਮੱਗਲਰ ਗ੍ਰਿਫਤਾਰ
NEXT STORY