ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਰੋਜ਼ਾਨਾ ਵਾਪਰ ਰਹੀਆਂ ਜ਼ਬਰ-ਜਨਾਹ ਵਰਗੀਆਂ ਘਟਨਾਵਾਂ ਸਾਡੇ ਸਮਾਜ ਲਈ ਬੇਹੱਦ ਘਾਤਕ ਸਾਬਤ ਹੋ ਰਹੀਆਂ ਹਨ ਤੇ ਇਹ ਇਕ ਘਿਨਾਉਣਾ ਜੁਲਮ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੂੰ ਨੱਥ ਪਾਉਣ ਤੇ ਰੋਕਣ ਲਈ ਸਖਤ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਕਿਸੇ ਔਰਤ ਜਾਂ ਬੱਚੀ ਦੀ ਜਿੰਦਗੀ ਬਰਬਾਦ ਨਾ ਹੋਵੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਂਗਣਵਾੜੀ ਇੰਪਲਾਇਜ ਫ਼ੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਜੋ ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਵੀ ਹਨ ਨੇ ਕੀਤਾ। ਉਨ੍ਹਾਂ ਨੇ ਹੈਦਰਾਬਾਦ ਵਿਚ ਮਹਿਲਾ ਡਾਕਟਰ ਨਾਲ ਜ਼ਬਰ-ਜਨਾਹ ਅਤੇ ਫਿਰ ਉਸ ਨੂੰ ਜਾਨੋ ਮਾਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਨੇਕਾਂ ਲੜਕੀਆਂ ਨਾਲ ਦਰਿੰਦਿਆਂ ਨੇ ਜ਼ਬਰ-ਜਨਾਹ ਕੀਤਾ ਹੈ ਤੇ ਮਾਰ ਮੁਕਾਇਆ ਹੈ ਪਰ ਸਰਕਾਰਾਂ ਅਤੇ ਕਾਨੂੰਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਬਦਮਾਸ਼ਾਂ ਵਿਰੁੱਧ ਸਖਤ ਕਾਰਵਾਈ ਕਿਧਰੇ ਵੀ ਨਹੀਂ, ਜਿਸ ਕਰਕੇ ਅਜਿਹੇ ਦਰਿੰਦਿਆਂ ਨੂੰ ਕੋਈ ਡਰ ਨਹੀ ਹੈ। ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤ ਅੱਜ ਕਿਤੇ ਵੀ ਸੁਰੱਖਿਅਤ ਨਹੀਂ ਹੈ। ਦੇਸ਼ ਭਰ ਵਿਚ ਅਜਿਹਾ ਕੋਈ ਸੂਬਾ ਨਹੀਂ, ਜਿਥੇ ਜ਼ਬਰ-ਜਨਾਹ ਦੀ ਘਟਨਾ ਨਾ ਵਾਪਰੀ ਹੋਵੇ। ਔਰਤਾਂ ਤੇ ਬੱਚੀਆਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਜਬਰ-ਜਨਾਹ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਇਨਸਾਫ਼ ਤਾਂ ਕੀ ਮਿਲਣਾ ਉਲਟਾ ਉਨ੍ਹਾਂ ਨੂੰ ਹੀ ਧਮਕਾਇਆ ਜਾਂਦਾ ਹੈ। ਹਰਗੋਬਿੰਦ ਕੌਰ ਨੇ ਸਰਕਾਰ ਅਤੇ ਕਾਨੂੰਨ ਦੇ ਰਖਵਾਲਿਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜ਼ਬਰ-ਜਨਾਹ ਦੇ ਦੋਸ਼ੀ ਨੂੰ ਕਟਹਿਰੇ ਵਿਚ ਠੱਲ ਕੇ ਗੋਲੀ ਮਾਰੀ ਜਾਵੇ, ਤਾਂ ਕਿ ਅੱਗੇ ਤੋਂ ਕੋਈ ਦਰਿੰਦਾ ਅਜਿਹੀ ਘਟੀਆ ਹਰਕਤ ਕਰਨ ਬਾਰੇ ਸੋਚੇ ਵੀ ਨਾ।
ਹੈਦਰਾਬਾਦ ਵਿਚ ਮਹਿਲਾ ਡਾ. ਨਾਲ ਜ਼ਬਰ-ਜਨਾਹ ਕਰਨ ਤੇ ਮਾਰਨ ਵਾਲਿਆਂ ਨੂੰ ਦਿੱਤੀ ਜਾਵੇ ਸਖਤ ਸਜ਼ਾ
ਜੇ.ਡੀ. ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ ਗਿੱਲ, ਪੰਜਾਬ ਪਬਲਿਕ ਸਕੂਲ ਲੱਖੇਵਾਲੀ ਦੀ ਪ੍ਰਿੰਸੀਪਲ ਸੰਜੂ ਬੱਬਰ, ਐਸ.ਬੀ.ਐਸ. ਸੀਰਵਾਲਾ ਸਕੂਲ ਦੀ ਪ੍ਰਬੰਧਕ ਲਖਵੀਰ ਕੌਰ, ਅੰਮ੍ਰਿਤਾ ਸਰਾਂ, ਸਰਬਜੀਤ ਕੌਰ ਕੌੜਿਆਂਵਾਲੀ, ਕਿਰਨਦੀਪ ਕੌਰ ਢਿੱਲੋਂ, ਡਾ. ਕਿਰਨਦੀਪ ਕੌਰ, ਅੰਮ੍ਰਿਤਪਾਲ ਕੌਰ ਹਰੀ ਨੌ, ਸਰਬਜੀਤ ਕੌਰ ਚੱਕ ਕਾਲਾ ਸਿੰਘ ਤੇ ਇਕਬਾਲ ਕੌਰ ਲੁਹਾਰਾ ਨੇ ਹੈਦਰਾਬਾਅਦ ਵਿਚ ਮਹਿਲਾ ਡਾਕਟਰ ਨਾਲ ਕੀਤੇ ਗਏ ਜ਼ਬਰ-ਜਨਾਹ ਤੇ ਉਸ ਨੂੰ ਜਾਨੋਂ ਮਾਰਨ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਸਮਾਜ ਦੇ ਸਭ ਵਰਗਾਂ ਦੇ ਲੋਕ ਆਉਣ ਅੱਗੇ
ਜ਼ਬਰ-ਜਨਾਹ ਵਰਗੀਆਂ ਮਾੜੀਆਂ ਘਟਨਾਵਾਂ ਨੂੰ ਰੋਕਣ ਲਈ ਸਮਾਜ ਦੇ ਸਭ ਵਰਗਾਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤੇ ਡਟ ਕੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਨਾਲ ਹੀ ਸਰਕਾਰ 'ਤੇ ਵੀ ਦਬਾਅ ਬਣਾਇਆ ਜਾਵੇ ਕਿ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ। ਕਿਉਂਕਿ ਜ਼ਬਰ-ਜਨਾਹ ਦਾ ਸ਼ਿਕਾਰ ਹੋਈਆਂ ਲੜਕੀਆਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ।
ਸਾਊਦੀ ਅਰਬ ਦੀ ਜੇਲ 'ਚ ਪੰਜਾਬੀ ਮੁੰਡਾ, 90 ਲੱਖ ਦੀ ਬਲੱਡ ਮਨੀ ਜਾਂ ਸਿਰ ਹੋਵੇਗਾ ਕਲਮ! (ਵੀਡੀਓ)
NEXT STORY