ਸ਼ੇਰਪੁਰ (ਅਨੀਸ਼, ਸਿੰਗਲਾ): ਸ਼ੇਰਪੁਰ ਤੋਂ ਈਨਾ ਬਾਜਵਾ ਨੂੰ ਜਾਂਦੇ ਕੱਚੇ ਰਸਤੇ 'ਤੇ ਝੋਨੇ ਦੀ ਪਰਾਲੀ ਨੂੰ ਲਾਈ ਗਈ ਅੱਗ 'ਚ ਇਕ ਰਾਹਗੀਰ ਬੁਰੀ ਤਰ੍ਹਾਂ ਝੁਲਸ ਗਿਆ।ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸ਼ੇਰਪੁਰ ਦਿਨ ਸਮੇਂ ਕੰਮ ਦੇ ਸਬੰਧ 'ਚ ਆਪਣੇ ਪੁੱਤਰ ਨਾਲ ਉਥੋਂ ਦੀ ਐਕਟਿਵਾ ਸਕੂਟਰ 'ਤੇ ਲੰਘ ਰਿਹਾ ਸੀ।
ਉਹ ਪਹਿਲਾਂ ਧੂੰਏਂ ਅਤੇ ਫ਼ਿਰ ਅੱਗ ਦੀ ਲਪੇਟ 'ਚ ਆ ਗਿਆ ਅਤੇ ਉਸ ਨੂੰ ਪਹਿਲਾਂ ਨਿੱਜੀ ਹਸਪਤਾਲ ਸ਼ੇਰਪੁਰ ਵਿਖੇ ਅਤੇ ਬਾਅਦ 'ਚ ਲੁਧਿਆਣਾ ਦੇ ਦਯਾਨੰਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਸਦਾ ਬੇਟਾ ਇਸ ਅੱਗ ਤੋਂ ਵਾਲ-ਵਾਲ ਬਚ ਗਿਆ ਜਦੋਂਕਿ ਸਕੂਟਰੀ ਅਤੇ ਉਸਦਾ ਕੁਝ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਲਪੇਟ 'ਚ ਆਏ ਪ੍ਰਵੀਨ ਕੁਮਾਰ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਜੇਲ੍ਹ ਰੋਡ ’ਤੇ ਆਤਿਸ਼ਬਾਜ਼ੀ ਨਾਲ 4 ਝੁੱਗੀਆਂ ਨੂੰ ਲੱਗੀ ਅੱਗ
NEXT STORY