ਬਠਿੰਡਾ, (ਪਰਮਿੰਦਰ)- ਬਠਿੰਡਾ ਦੇ ਥਾਣਾ ਥਰਮਲ ’ਚ ਉਸ ਵੇਲੇ ਹਡ਼ਕੰਪ ਮਚ ਗਿਆ, ਜਦੋਂ ਇਕ ਸੱਪ ਥਾਣੇ ’ਚ ਵਡ਼ ਗਿਆ। ਥਾਣੇ ਵਿਚ ਸੱਪ ਵਡ਼ਨ ਦਾ ਪਤਾ ਲੱਗਦੇ ਹੀ ਪੁਲਸ ਮੁਲਾਜ਼ਮਾਂ ’ਚ ਹਫਡ਼ਾ-ਦਫਡ਼ੀ ਮਚ ਗਈ ਤੇ ਸਾਰੇ ਬਾਹਰ ਨੂੰ ਭੱਜਣ ਲਗੇ। ਤੁਰੰਤ ਇਸਦੀ ਸੂਚਨਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਸਨੇਕ ਕੈਚਰ ਟੀਮ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਟੀਮ ਮੈਂਬਰ ਸਤਨਾਮ ਸਿੰਘ ਮੌਕੇ ’ਤੇ ਪਹੁੰਚੇ। ਉÃਸ ਨੇ¶ ਕੁਝ ਹੀ ਮਿੰਟਾਂ ’ਚ ਸੱਪ ਨੂੰ ਕਾਬੂ ਕਰ ਲਿਆ। ਸਤਨਾਮ ਸਿੰਘ ਨੇ ਦੱਸਿਆ ਕਿ ਸੱਪ ਨੂੰ ਫਡ਼ ਕੇ ਸ਼ਹਿਰ ਤੋਂ ਬਾਹਰ ਸੁਰੱਖਿਅਤ ਜਗ੍ਹਾ ’ਤੇ ਛੱਡ ਦਿੱਤਾ ਜਾਵੇਗਾ।
ਪੈਸਿਆਂ ਦੇ ਲੈਣ-ਦੇਣ ਸਬੰਧੀ ਪਤੀ-ਪਤਨੀ ਦੀ ਕੁੱਟ-ਮਾਰ
NEXT STORY