ਜਲਾਲਾਬਾਦ (ਮਿੱਕੀ)- ਸਥਾਨਕ ਫਿਰੋਜ਼ਪੁਰ-ਫਾਜ਼ਿਲਕਾ ਮੇਨ ਰੋਡ 'ਤੇ ਸਥਿਤ ਬੱਸ ਸਟੈਂਡ ਜਲਾਲਾਬਾਦ ਦੇ ਨਜ਼ਦੀਕ ਰੋਡ ’ਤੇ ਜਾ ਰਹੇ ਇੱਕ ਬਾਇਕ ਸਟੰਟਬਾਜ਼ ਨੂੰ ਮੇਨ ਰੋਡ ’ਤੇ ਸਟੰਟਬਾਜ਼ੀ ਕਰਨਾ ਉਸ ਸਮੇਂ ਮਹਿੰਗੀ ਪੈ ਗਿਆ, ਜਦੋਂ ਬੇਕਾਬੂ ਹੋਏ ਮੋਟਰਸਾਇਕਲ ਦੀ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਨਾਲ ਟੱਕਰ ਹੋ ਗਈ। ਇਸ ਟੱਕਰ 'ਚ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੌਰਾਨ ਕੰਮ ਕਰ ਰਿਹਾ ਇੱਕ ਨੌਜਵਾਨ ਵੀ ਜਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਨਾਮਕ ਨੌਜਵਾਨ ਆਪਣੇ ਇੱਕ ਹੋਰ ਸਾਥੀ ਨਾਲ ਬਾਇਕ ’ਤੇ ਸਵਾਰ ਹੋ ਕੇ ਸਟੰਟਬਾਜੀ ਕਰਦੇ ਹੋਏ ਫਿਰੋਜ਼ਪੁਰ-ਫਾਜ਼ਿਲਕਾ ਮੇਨ ਰੋਡ ’ਤੇ ਜਾ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਇਕਲ ਬੇਕਾਬੂ ਹੋ ਕੇ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਪੰਜਾਬ ਕਾਰ ਪੁਆਇੰਟ ’ਤੇ ਮੁਰੰਮਤ ਹੋਣ ਲਈ ਲੱਗੀਆਂ ਕਾਰਾਂ ਵਿੱਚ ਟਕਰਾ ਗਿਆ। ਇਸ ਦੌਰਾਨ ਉਕਤ ਦੁਕਾਨ ਦਾ ਹੀ ਇੱਕ ਲੜਕਾ ਸੋਨੂੰ ਪੁੱਤਰ ਹਰਮੇਸ਼ ਵਾਸੀ ਸ਼ਹੀਦ ਊਧਮ ਸਿੰਘ ਨਗਰ (ਮੰਨੇਵਾਲਾ), ਜੋ ਕਿ ਕਾਰ ਦੀ ਮੁਰੰਮਤ ਕਰ ਰਿਹਾ ਸੀ, ਇਸ ਟੱਕਰ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ- ਕਪਾਹ ਦੀ ਘਟ ਰਹੀ ਮੰਗ ਕਾਰਨ ਨਹੀਂ ਮਿਲ ਰਿਹਾ ਵਾਜਬ ਮੁੱਲ, ਕਿਸਾਨ ਹੋਏ ਪ੍ਰੇਸ਼ਾਨ
ਇਸ ਹਾਦਸੇ ਵਿੱਚ ਬਾਇਕ ਸਵਾਰ ਦੇ ਵੀ ਮਾਮੂਲੀ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਮੌਜੂਦ ਆਸ-ਪਾਸ ਦੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਫਿਰੋਜ਼ਪੁਰ-ਫਾਜ਼ਿਲਕਾ ਮੇਨ ਰੋਡ ’ਤੇ 24 ਘੰਟੇ ਭਾਰੀ ਅਵਾਜਾਈ ਰਹਿੰਦੀ ਹੈ। ਅਜਿਹੇ ਵਿੱਚ ਇਸ ਤਰ੍ਹਾਂ ਦੇ ਸਟੰਟਬਾਜ਼ ਭਾਰੀ ਅਵਾਜਾਈ ਵਾਲੇ ਮਾਰਗ ’ਤੇ ਸੰਟਟਬਾਜੀ ਕਰਦੇ ਹੋਏ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਬਲਕਿ ਦੂਸਰਿਆਂ ਲਈ ਵੀ ਵੱਡਾ ਖ਼ਤਰਾ ਬਣਦੇ ਹਨ। ਇਸ ਲਈ ਅਜਿਹੇ ਸਟੰਟਬਾਜ਼ਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਰੋਡ ’ਤੇ ਫੁਕਰਬਾਜੀ ਵਿਖਾਉਣ ਵਾਲਿਆਂ ’ਤੇ ਸਿਕੰਜਾ ਕੱਸਿਆ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਤੋਹਫ਼ਾ
NEXT STORY