ਬਾਘਾਪੁਰਾਣਾ (ਅੰਕੁਸ਼)-ਲਗਾਤਾਰ ਚਾਰ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਹਲਕੇ ਤੋਂ ਸੈਨੇਟਰ ਪ੍ਰਭਜੀਤ ਸਿੰਘ ਸੁਪਰਡੈਂਟ ਗ੍ਰੇਡ-1 ਡੀ. ਪੀ. ਆਈ. (ਪੰਜਾਬ) ਵੱਲੋਂ ਪਿਛਲੇ ਦੋ ਦਿਨ ਤੋਂ ਜ਼ਿਲ੍ਹਾ ਮੋਗਾ ਦਾ ਚੁਣਾਵੀ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜ਼ਿਲ੍ਹਾ ਮੋਗਾ ’ਚ ਭਰਵਾਂ ਸਮਰਥਨ ਮਿਲ ਰਿਹਾ ਹੈ। ਪ੍ਰਭਜੀਤ ਸਿੰਘ ਵੱਲੋਂ ਚੋਣ ਮੁਹਿੰਮ ਤਹਿਤ ਅੱਜ ਕਸਬਾ ਬਾਘਾਪੁਰਾਣਾ ਦੇ ਸ. ਸ. ਕੰ. ਸ., ਸ. ਸ. ਸ. ਸ. (ਮੁੰਡੇ) ਅਤੇ ਪੰਜਾਬ ਕੋ-ਐਜੂਕੇਸ਼ਨ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਆਪਣੇ ਸਮਰਥਨ ਦੀ ਮੰਗ ਕੀਤੀ ਗਈ। ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾਪੁਰਾਣਾ ’ਚ ਪੁੱਜਣ ’ਤੇ ਸਕੂਲ ਪ੍ਰਿੰਸੀਪਲ ਗੁਰਦੇਵ ਸਿੰਘ ਅਤੇ ਮਾਣਯੋਗ ਡਾਇਰੈਕਟਰ ਸੰਦੀਪ ਮਹਿਤਾ ਵੱਲੋਂ ਪ੍ਰਭਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਗਿਆ।
ਮੋਗਾ ਦੌਰੇ ਸਮੇਂ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ’ਚ ਪ੍ਰਭਜੀਤ ਸਿੰਘ ਵੱਲੋਂ ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹੱਕਾਂ ਦੀ ਖਾਤਿਰ ਪਿਛਲੇ 20 ਸਾਲਾਂ ਤੋਂ ਲਗਾਤਾਰ ਉਠਾਈ ਜਾ ਰਹੀ ਆਵਾਜ਼ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਰਸ਼ਨ ਸਿੰਘ ਬਰਾੜ, ਡੀ. ਟੀ. ਐੱਫ. ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਪ੍ਰਭਜੀਤ ਸਿੰਘ ਵੱਲੋਂ ਨਿਭਾਇਆ ਜਾ ਰਿਹਾ ਰੋਲ ਅਤਿ ਪ੍ਰਸ਼ੰਸਾਯੋਗ ਹੈ। ਉਪਰੋਕਤ ਆਗੂਆਂ ਵੱਲੋਂ ਆਉਣ ਵਾਲੀ 18 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਵੋਟਰਾਂ ਨੂੰ ਪ੍ਰਭਜੀਤ ਸਿੰਘ ਸੀਰੀਅਲ ਨੰ. 30 ਨੂੰ ਪ੍ਰੈਫਰੈਂਸ-1 ਦੇ ਕੇ ਮੁੜ ਜਿਤਾਉਣ ਦੀ ਅਪੀਲ ਕੀਤੀ ਗਈ। ਇਸ ਸਮੇਂ ਪ੍ਰਭਜੀਤ ਸਿੰਘ ਨਾਲ ਪ੍ਰਿੰਸੀਪਲ ਜਗਰੂਪ ਸਿੰਘ, ਪ੍ਰਿੰਸੀਪਲ ਵੀ. ਪੀ. ਸਿੰਘ, ਪ੍ਰਿੰਸੀਪਲ ਹਰਿੰਦਰਜੀਤ ਸਿੰਘ, ਕਮਲਜੀਤ ਸਿੰਘ, ਲੈਕਚਰਾਰ ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਪਿੰਡ ਦਰਾਜ 'ਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਗਣਿਤ ਮੇਲੇ ਦੌਰਾਨ ਪੇਸ਼ ਕੀਤੇ ਮਾਡਲ
NEXT STORY