ਲੁਧਿਆਣਾ, (ਜ. ਬ.)- ਮਹਾਨਗਰ ’ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਪਿੰਡ ਬੋਪਾਰਾਏ ਦੀ ਰਹਿਣ ਵਾਲੀ 52 ਸਾਲਾ ਅੌਰਤ ਸਵਾਈਨ ਫਲੂ ਤੋਂ ਪੀਡ਼ਤ ਹੋ ਕੇ ਸੀ. ਐੱਮ. ਸੀ. ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੌਰਤ ਨੂੰ ਬੁਖਾਰ, ਖਾਂਸੀ, ਜ਼ੁਕਾਮ ਅਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਕਾਰਨ ਦਾਖਲ ਕਰਵਾਇਆ ਗਿਆ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਜਾਂਚ ਤੋਂ ਬਾਅਦ ਅੌਰਤ ’ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ।
ਪੁਲਸ ਨਾਲ ਧੱਕਾ-ਮੁੱਕੀ ਕਰਨ ਦੇ ਕੇਸ ਦਾ ਇਕ ਦੋਸ਼ੀ ਗ੍ਰਿਫਤਾਰ
NEXT STORY