ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਸੰਗਤ ਖੁਰਦ ਦੇ ਕਿਸਾਨ ਜਸਵੀਰ ਸਿੰਘ ਨੇ ਆਰਥਿਕ ਤੰਗੀ ਤੋਂ ਤੰਗ ਆ ਕੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਕਿਸਾਨ ਜਸਵੀਰ ਸਿੰਘ (43) ਪੁੱਤਰ ਦਰਬਾਰਾ ਸਿੰਘ ਪਿਛਲੇ ਸਮੇਂ ‘ਚ ਆਪਣੀ ਪਤਨੀ ਦੇ ਇਲਾਜ ਦੌਰਾਨ ਚੜ੍ਹੇ ਕਰਜ਼ੇ ਤੋਂ ਦੁਖੀ ਸੀ ਤੇ ਇਸੇ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਤੋਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ।
ਪਿੰਡ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਸਿਰਫ ਇਕ ਏਕੜ ਜ਼ਮੀਨ ਦਾ ਹੀ ਮਾਲਕ ਸੀ ਅਤੇ ਉਸ ਉੱਪਰ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦਾ ਕਰੀਬ 10 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ। ਜਸਵੀਰ ਸਿੰਘ ਨਿੱਤ ਵਾਂਗ ਆਪਣੇ ਕਮਰੇ ‘ਚ ਰਾਤ ਨੂੰ ਇਕੱਲਾ ਸੁੱਤਾ ਤੇ ਉਸ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਬਾਰੇ ਉਸ ਦੇ ਬੱਚਿਆਂ ਨੂੰ ਸਵੇਰੇ ਪਤਾ ਲੱਗਾ। ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਬੇਟੇ ਛੱਡ ਗਿਆ ਹੈ।
ਮੰਡੀ ਗੋਬਿੰਦਗੜ੍ਹ: CAA ਦੇ ਸਮਰਥਨ 'ਚ 200 ਫੁੱਟ ਤਿਰੰਗੇ ਨਾਲ ਕੱਢਿਆ ਗਿਆ ਮਾਰਚ
NEXT STORY