ਤਪਾ ਮੰਡੀ (ਸ਼ਾਮ,ਗਰਗ): ਨਗਰ ਕੌਸਲ ਦੀਆਂ ਚੋਣਾਂ ਜਿਹੜੀਆਂ 15 ਫ਼ਰਵਰੀ ਤੋਂ ਪਹਿਲਾਂ ਹੋ ਰਹੀਆਂ ਹਨ ਦੀਆਂ ਤਿਆਰੀਆਂ ਲਈ ਕਾਂਗਰਸ ਹਾਈਕਮਾਂਡ ਨੇ ਸੂਬੇ ‘ਚ 120 ਨਗਰ ਕੌਸਲ ਚੋਣਾਂ ਲਈ ਪਾਰਟੀ ਅਬਜਰਵਰ ਨਿਯੁਕਤ ਕੀਤੇ ਹਨ ਅਤੇ ਨਗਰ ਕੌਸਲ ਤਪਾ ਲਈ ਕੁਲਵੰਤ ਰਾਏ ਸਿੰਗਲਾ ਮੈਂਬਰ ਆਲ ਇੰਡੀਆ ਕਾਂਗਰਸ ਜਿਹੜੇ ਕਿ ਬਰੇਟਾ ਮੰਡੀ ਨਾਲ ਸੰਬੰਧਤ ਹਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਲਈ ਸੰਭਾਵਨਾਵਾਂ ਹੁਣ ਨਿਰਆਧਾਰਿਤ ਹਨ ਕਿ ਨਗਰ ਕੌਂਸਲ ਤਪਾ ਨੂੰ ਕਿਸੇ ਕਾਂਗਰਸੀ ਨੇਤਾ ਦੀ ਘਾਟ ਰਹਿ ਸਕਦੀ ਹੈ ਕਿਉਂਕਿ ਹਲਕਾ ਭਦੋੜ ‘ਚ ਕਿਸੇ ਨੂੰ ਕਾਂਗਰਸ ਇੰਚਾਰਜ ਨਹੀਂ ਨਿਯੁਕਤ ਕੀਤਾ ਗਿਆ। ਨਗਰ ਕੌਂਸਲ ਦੇ ਕੁਲ 15 ਵਾਰਡਾਂ ਦੀ ਚੋਣ ਲਈ ਨਿਯੁਕਤ ਕੀਤਾ ਗਿਆ। ਅਬਜਰਵਰ ਸਥਾਨਕ ਕਾਂਗਰਸ ਆਗੂਆਂ ਨਾਲ ਸੰਪਰਕ ਕਰਕੇ ਉਮੀਦਵਾਰਾਂ ਦੀ ਚੋਣ ਕਰੇਗਾ ਤਾਂ ਕਿ ਵਿਰੋਧੀ ਪਾਰਟੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਇਕ ਗੱਲਬਾਤ ਰਾਹੀਂ ਸਿੰਗਲਾ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਤਪਾ ਦੀਆਂ 15 ਵਾਰਡਾਂ ‘ਚੋਂ ਕਾਂਗਰਸ ਪਾਰਚੀ ਸਾਰੀਆਂ ਸੀਟਾਂ ਜਿੱਤਕੇ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਮੂਲ ਦਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ
ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ!
NEXT STORY