ਤਪਾ ਮੰਡੀ (ਸ਼ਾਮ,ਗਰਗ): ਦਰਾਜ ਰੇਲਵੇ ਫਾਟਕ ਤੋਂ ਕੱਚੇ ਰਸਤੇ ਨੂੰ ਜਾਂਦੇ ਢਿਲਵਾਂ ਨਾਲੇ ਦੀ ਕੱਚੇ ਰਸਤੇ ਤੋਂ ਤਪਾ ਪੁਲਸ ਨੂੰ ਇਕ 32-35 ਸਾਲ ਦੇ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀ.ਐੱਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਮੁੱਖੀ ਨਰਦੇਵ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦਾ ਮੇਟ ਗੰਦੇ ਨਾਲੇ ਦੇ ਇਰਦ-ਗਿਰਦ ਲੱਗੇ ਬੂਟਿਆਂ ਨੂੰ ਪਾਣੀ ਲਾ ਰਿਹਾ ਸੀ ਤਾਂ ਉਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਲੱਗਦੀ ਹੈ। ਫੌਜੀ ਲੋਅਰ,ਉਪਰ ਲਾਲਰੰਗ ਦਾ ਕੋਟ ਪਾਇਆ ਹੋਇਆ ਹੈ ਅਤੇ ਦੇਖਣ 'ਚ ਸਰੀਰ ਅਤੇ ਮੂੰਹ ਭਾਰਾ ਲੱਗਦਾ ਹੈ।
ਪੁਲਸ ਨੇ ਇਸ ਦੀ ਸ਼ਨਾਖਤ ਲਈ ਤਪਾ ਦੀਆਂ ਬਸਤੀਆਂ ਦੇ ਕੁਝ ਪਤਵੰਤਿਆਂ ਨੂੰ ਪਛਾਣ ਲਈ ਬੁਲਾਇਆ ਗਿਆ ਹੈ ਪਰ ਪਛਾਣ ਨਾ ਹੋਣ ਕਾਰਨ ਇਸ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਬਰਨਾਲਾ 'ਚ ਲਈ ਰੱਖਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਅੱਜ ਸਵੇਰ ਸਮੇਂ ਦੀ ਹੀ ਲੱਗਦੀ ਹੈ ਕਿਉਂਕਿ ਅਜੇ ਇਸ 'ਚੋਂ ਬਦਬੂ ਨਹੀਂ ਸੀ ਆ ਰਹੀ ਜੇਕਰ ਬਦਬੂ ਆ ਜਾਂਦੀ ਤਾਂ ਖੂੰਖਾਰ ਕੁੱਤੇ ਇਸ ਨੂੰ ਨੌਚ-ਨੌਚ ਖਾ ਜਾਂਦੇ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਹੀ ਕੋਈ ਗੱਲ ਸਾਹਮਣੇ ਆਏਗੀ ਅਤੇ ਪੁਲਸ ਡੂੰਘਾਈ ਤੱਕ ਜਾ ਕੇ ਇਸ ਦੀ ਜਾਂਚ ਕਰੇਗੀ।
ਆਰਡੀਨੈਂਸਾਂ ਨੂੰ ਖਤਮ ਕਰਨ ਨੂੰ ਲੈ ਕੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਲਗਾਤਾਰ ਜਾਰੀ
NEXT STORY