ਬੁਢਲਾਡਾ(ਮਨਜੀਤ)- ਲਾਕਡਾਊਨ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਨੂੰ ਜਿੱਥੇ ਰੋਜਾਨਾ ਦੀਆਂ ਵਸਤਾਂ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਕਈ ਮਾਪਿਆਂ ਨੂੰ ਵਿਆਹ ਕੇ ਘਰੋਂ ਤੋਰੀਆਂ ਧੀਆਂ ਨੂੰ ਦੂਸਰੀ ਵਾਰ ਮਿਲਣਾ ਵੀ ਨਸੀਬ ਨਹੀਂ ਹੋ ਸਕਿਆ। ਮਾਨਸਾ ਦੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਨੇ ਇਸ ਦਰਦ ਨੂੰ ਨੇੜੇ ਹੋ ਕੇ ਜਾਣਿਆ ਹੈ। ਉਨ੍ਹਾਂ ਕੋਲ ਲਾਕਡਾਊਨ ਦੌਰਾਨ ਬੁਢਲਾਡਾ ਤੋਂ ਇੱਕ ਮਾਪਿਆਂ ਦੀ ਅਰਜੀ ਪਹੁੰਚੀ ਕਿ ਲਾਕਡਾਊਨ ਦੇ ਸ਼ੁਰੂ ਹੁੰਦੇ ਹੀ ਉਹ ਆਪਣੀ ਘਰੋਂ ਵਿਆਹ ਕੇ ਤੋਰੀ ਧੀ ਨੂੰ ਨਹੀਂ ਮਿਲ ਸਕੇ। ਬੁਢਲਾਡਾ ਦੇ ਬਲਵੀਰ ਸਿੰਘ ਕਟੋਦੀਆ ਨੂੰ ਦੂਸਰੀ ਵਾਰ ਆਪਣੀ ਧੀ ਨੂੰ ਮਿਲਣਾ ਮੁਸ਼ਕਿਲ ਹੋ ਗਿਆ ਸੀ। ਜਦੋਂ ਐੱਸ.ਐੱਸ.ਪੀ ਭਾਰਗਵ ਨੇ ਇਹ ਦਰਖਾਸਤ ਪੜ੍ਹੀ ਤਾਂ ਉਨ੍ਹਾਂ ਤੁਰੰਤ ਕਟੋਦੀਆ ਪਰਿਵਾਰ ਨੂੰ ਬੁਲਾ ਕੇ ਪਾਸ ਜਾਰੀ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਧੀ ਨੂੰ ਜਾ ਕੇ ਮਿਲਣ। ਬਲਵੀਰ ਸਿੰਘ ਕਟੋਦੀਆ ਨੇ ਦੱਸਿਆ ਕਿ ਮਾਨਸਾ ਪੁਲਿਸ ਮੁੱਖੀ ਦੀ ਕੋਸ਼ਿਸ਼ ਸਦਕਾ ਇਹ ਸੰਭਵ ਹੋ ਸਕਿਆ ਕਿ ਉਹ ਅਤੇ ਪਰਿਵਾਰਕ ਮੈਂਬਰ ਗੁਰੂ ਹਰਸਹਾਏ ਜਾ ਕੇ ਵਿਆਹ ਕੇ ਤੋਰੀ ਆਪਣੀ ਧੀ ਨੂੰ ਜਾ ਕੇ ਮਿਲੇ, ਜਿਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਸ ਮੁਕਾ ਦਿੱਤੀ ਸੀ ਕਿ ਲਾਕਡਾਊਨ ਦੇ ਚੱਲਦੇ ਉਹ ਆਪਣੀ ਧੀ ਨੂੰ ਛੇਤੀ ਨਹੀਂ ਮਿਲ ਸਕਣਗੇ। ਪਰ ਮਾਨਸਾ ਪੁਲਿਸ ਨੇ ਉਨ੍ਹਾਂ ਦਾ ਦਰਦ ਅਤੇ ਵੇਦਨਾ ਨੂੰ ਮਹਿਸੂਸ ਕਰਦਿਆਂ ਸਪੈਸ਼ਲ ਆਪਣੇ ਦਫਤਰ ਬੁਲਾਇਆ ਅਤੇ ਧੀ ਨੂੰ ਮਿਲਣ ਲਈ ਕਰਫਿਊ ਪਾਸ ਸੋਂਪਦਿਆ ਪੁਲਿਸ ਮੁੱਖੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ। ਜਦ ਉਨ੍ਹਾਂ ਪੁਲਿਸ ਮੁੱਖੀ ਦੀ ਇੱਛਾ ਅਤੇ ਆਸ਼ੀਰਵਾਦ ਨੂੰ ਆਪਣੀ ਧੀ ਕੋਲ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਨਵੀਂ ਵਿਆਹੀ ਧੀ ਖੁਸ਼ਪ੍ਰੀਤ ਕੌਰ ਖੁਸ਼ੀ ਨਾਲ ਖਿੜ ਉੱਠੀ। ਉਸ ਨੇ ਕਿਹਾ ਕਿ ਸਮਾਜ ਦੀ ਰਸਮ ਹੈ ਕਿ ਧੀਆਂ ਨੂੰ ਮਾਪੇ ਵਿਆਹ ਕੇ ਘਰੋਂ ਤੋਰਦੇ ਆਏ ਹਨ। ਪਰ ਜੇਕਰ ਉਨ੍ਹਾਂ ਨੂੰ ਅਜਿਹੇ ਮਾਪੇ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਸੁਚੱਜੇ ਮਾਂ-ਪਿਓ ਵਰਗੇ ਅਫਸਰ ਮਿਲ ਜਾਣ ਤਾਂ ਔਖੀ ਤੋਂ ਔਖੀ ਘੜੀ ਵੀ ਸੋਖੀ ਜਾਪਦੀ ਹੈ। ਖੁਸ਼ਪ੍ਰੀਤ ਦਾ ਕਹਿਣਾ ਹੈ ਕਿ ਉਹ ਇਸ ਪਲ ਨੂੰ ਸਾਰੀ ਉਮਰ ਯਾਦ ਰੱਖੇਗੀ। ਇਸ ਮੌਕੇ ਲਵਿਸ਼ ਕਟੋਦੀਆ ਬੁਢਲਾਡਾ ਵੀ ਮੌਜੂਦ ਸਨ।
ਬਠਿੰਡਾ ਜ਼ਿਲੇ ’ਚ 20 ਹੋਰ ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
NEXT STORY