ਲੁਧਿਆਣਾ, (ਸਿਆਲ)- ਸੈਂਟਰਲ ਜੇਲ ’ਚ ਬੀਤੇ ਕੁਝ ਦਿਨਾਂ ਦੇ ਅੰਦਰ ਬੰਦੀਆਂ ਤੋਂ ਇਲਾਵਾ ਲਾਵਾਰਸ ਮੋਬਾਇਲ, ਬੀਡ਼ੀਆਂ, ਜਰਦੇ ਦੀਆਂ ਪੁਡ਼ੀਆਂ ਆਦਿ ਪਾਬੰਦੀਸ਼ੁਦਾ ਸਾਮਾਨ ਫਡ਼ੇ ਜਾਣ ਨਾਲ ਅਧਿਕਾਰੀਆਂ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ ’ਚ ਆ ਰਹੀ ਸੀ। ਉਥੇ ਜੇਲ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਮਿਲ ਰਹੀਆਂ ਸੂਚਨਾਵਾਂ ਦੇ ਕਾਰਨ ਅਚਾਨਕ ਜਾਂਚ ਕਰਵਾਉਣ ਦਾ ਫੈਸਲਾ ਵੀ ਕਰ ਲਿਆ ਗਿਆ ਸੀ। ਇਸੇ ਲਡ਼ੀ ਅਧੀਨ ਅੱਜ ਸਵੇਰੇ ਸੈਂਟਰਲ ਜੇਲ ’ਚ ਪੁਲਸ ਅਧਿਕਾਰੀਆਂ ਨਾਲ ਆਈ 130 ਪੁਲਸ ਕਰਮਚਾਰੀਆਂ ਦੀ ਟੀਮ ਨੇ ਅੰਦਰ ਜਾ ਕੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ। ਕੁਝ ਮਿੰਟ ਬੀਤਣ ਤੋਂ ਬਾਅਦ ਜੇਲ ਅਧਿਕਾਰੀ ਸਰਚ ਟੀਮ ਦੇ ਆਉਣ ਦੀ ਸੂਚਨਾ ਮਿਲਣ ’ਤੇ ਪੁੱਜੇ।
ਏ. ਡੀ. ਸੀ. ਪੀ. ਦੀ ਅਗਵਾਈ ’ਚ 3 ਏ. ਸੀ. ਪੀਜ਼ ਤੇ 6 ਐੱਸ. ਐੱਚ. ਓਜ਼ ਵੀ ਪਹੁੰਚੇ
ਅੱਜ ਸਵੇਰੇ 6 ਵਜੇ ਏ. ਡੀ. ਸੀ. ਪੀ. ਰਾਜਵੀਰ ਸਿੰਘ ਬੋਪਾਰਾਏ ਦੀ ਅਗਵਾਈ ’ਚ ਏ. ਸੀ. ਪੀ. ਪਵਨਜੀਤ ਚੌਧਰੀ, ਹਰਜਿੰਦਰ ਸਿੰਘ ਤੇ ਏ. ਸੀ. ਪੀ. ਹੈੱਡ ਕੁਆਰਟਰ ਦੀ ਅਗਵਾਈ ’ਚ 6 ਥਾਣਿਆਂ ਦੇ ਐੱਸ. ਐੱਚ. ਓਜ਼ ਤੇ 130 ਦੇ ਲਗਭਗ ਪੁਲਸ ਕਰਮਚਾਰੀਆਂ ਦੀ ਟੀਮ ਨੇ ਜੇਲ ਅੰਦਰ ਸੈਂਟਰਲ ਬਲਾਕ, ਹਾਈ ਸਕਿਓਰਿਟੀ ਜ਼ੋਨ, ਗੈਂਗਸਟਰ ਬਲਾਕ ਦੇ ਨਾਲ ਐੱਨ. ਬੀ. ਬੈਰਕ ਅੰਦਰ ਬੰਦੀਆਂ ਦੇ ਸਾਮਾਨ ਦੀ ਗੰਭੀਰਤਾ ਨਾਲ ਤਲਾਸ਼ੀ ਲਈ। ਸਵੇਰੇ 9 ਵਜੇ ਤੱਕ ਚੱਲੀ ਚੈਕਿੰਗ ਮੁਹਿੰਮ ’ਚ ਪੁਲਸ ਦੀ ਟੀਮ ਦੇ ਕੋਈ ਪਾਬੰਦੀਸ਼ੁਦਾ ਸਾਮਾਨ ਨਾ ਮਿਲਣ ’ਤੇ ਹੱਥ ਖਾਲੀ ਰਹੇ।
ਚੈਕਿੰਗ ਟੀਮ ’ਚ ਨਹੀਂ ਸ਼ਾਮਲ ਕੀਤੇ ਗਏ ਜੇਲ ਦੇ ਅਧਿਕਾਰੀ
ਚੈਕਿੰਗ ਦੌਰਾਨ ਜੇਲ ਦੇ ਸਹਾਇਕ ਸੁਪਰਡੈਂਟ, ਗਾਰਦ, ਪੈਸਕੋ, ਹੋਮਗਾਰਡ ਆਦਿ ਕਿਸੇ ਵੀ ਕਰਮਚਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸਗੋਂ ਪੁਲਸ ਲਾਈਨ ਤੋਂ 130 ਕਰਮਚਾਰੀਆਂ ਦੀ ਅਗਵਾਈ ਕਰ ਰਹੇ ਏ. ਸੀ. ਪੀ. ਹੈੱਡ ਕੁਆਰਟਰ ਅੰਕੁਰ ਗੁਪਤਾ ਦੀ ਟੀਮ ਨੇ ਹੀ ਉਕਤ ਬੈਰਕਾਂ ’ਚ ਚੈਕਿੰਗ ਮੁਹਿੰਮ ਚਲਾਈ।
ਭੇਤੀ ਹੀ ਫਡ਼ਵਾ ਸਕਦੈ ਪਾਬੰਦੀਸ਼ੁਦਾ ਸਾਮਾਨ
ਸੂਤਰ ਦੱਸਦੇ ਹਨ ਕਿ ਬੈਰਕਾਂ ’ਚ ਚੋਰੀ ਰੱਖੇ ਮੋਬਾਇਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਬੰਦੀਅਾਂ ਤੋਂ ਸਿਰਫ ਜੇਲ ਦੇ ਅੰਦਰ ਡਿਊਟੀ ਕਰਨ ਵਾਲਾ ਭੇਤੀ ਹੀ ਫਡ਼ਵਾ ਸਕਦਾ ਹੈ ਕਿਉਂਕਿ ਜੇਲ ਦੀ ਚਾਰਦੀਵਾਰੀ ਅੰਦਰ ਕਰਮਚਾਰੀਆਂ ਨੂੰ ਹਰੇਕ ਬੰਦੀ ਦੀ ਸਰਗਰਮੀ ਦੀ ਜਾਣਕਾਰੀ ਰਹਿੰਦੀ ਹੈ ਪਰ ਜਦੋਂ ਬਾਹਰੋਂ ਸਰਚ ਟੀਮ ਆਉਂਦੀ ਹੈ ਤਾਂ ਉਹ ਕੁਝ ਸਮੇਂ ਲਈ ਆਉਂਦੀ ਹੈ, ਜਿਸ ਕਾਰਨ ਮੋਬਾਇਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਮਿਲਣਾ ਅਸੰਭਵ ਹੋ ਸਕਦਾ ਹੈ।
ਪਹਿਲਾਂ ਵੀ ਚੱਲ ਚੁੱਕੀ ਹੈ ਮੁਹਿੰਮ
ਜੇਲ ’ਚ ਸੈਂਕੜੇ ਪੁਲਸ ਕਰਮਚਾਰੀਆਂ ਵਲੋਂ ਤਲਾਸ਼ੀ ਮੁਹਿੰਮਾਂ ਕਰਵਾਈਆਂ ਜਾ ਚੁੱਕੀਆਂ ਹਨ। 2 ਜਨਵਰੀ ਨੂੰ 43 ਦੇ ਲਗਭਗ ਪੁਲਸ ਕਰਮਚਾਰੀਆਂ ਨੇ ਸੈਂਟਰਲ ਜੇਲ ਦੇ ਅੰਦਰ ਸੈਂਟਰਲ ਅਹਾਤੇ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਉਨ੍ਹਾਂ ਦੇ ਹੱਥ ਵੀ ਇਤਰਾਜ਼ਯੋਗ ਸਾਮਾਨ ਬਰਾਮਦ ਕਰਨ ’ਚ ਖਾਲੀ ਰਹੇ ਕਿਉਂਕਿ ਉਕਤ ਬਲਾਕ ਵਿਚ 5 ਕੈਦੀਆਂ ਤੋਂ 5 ਮੋਬਾਇਲ ਬਰਾਮਦ ਕੀਤੇ ਗਏ ਸਨ। ਬਾਹਰੀ ਪੁਲਸ ਵਲੋਂ ਫੜੇ ਗਏ ਕੁਝ ਮੁਲਜ਼ਮ ਜੇਲ ’ਚ ਕੈਦੀਆਂ ਨਾਲ ਆਪਣੀ ਸ਼ਮੂਲੀਅਤ ਦੱਸ ਰਹੇ ਸਨ, ਜਿਸ ਕਾਰਨ ਤਲਾਸ਼ੀ ਮੁਹਿੰਮ ਬਾਹਰੀ ਟੀਮ ਨੇ ਕੀਤੀ ਸੀ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ 2 ਜੁਲਾਈ 2017 ਨੂੰ 400 ਦੇ ਲਗਭਗ ਪੁਲਸ ਕਰਮਚਾਰੀਆਂ ਨੇ ਸਾਢੇ 3 ਘੰਟੇ ਦੇ ਲਗਭਗ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਵਿਚ ਸਿਰਫ 2 ਲਾਵਾਰਸ ਮੋਬਾਇਲ ਬਰਾਮਦ ਹੋਏ ਸਨ। 12 ਫਰਵਰੀ 2018 ਨੂੰ 475 ਦੇ ਲਗਭਗ ਕਰਮਚਾਰੀਆਂ ਨੇ ਮੁਹਿੰਮ ਚਲਾਈ ਸੀ ਜਿਸ ਕਾਰਨ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਸੀ।
ਕੋਈ ਪਾਬੰਦੀਸ਼ੁਦਾ ਸਾਮਾਨ ਨਹੀਂ ਮਿਲਿਆ : ਏ. ਡੀ. ਸੀ. ਪੀ.
ਏ. ਡੀ. ਸੀ. ਪੀ. ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੈਂਕਡ਼ੇ ਪੁਲਸ ਕਰਮਚਾਰੀਆਂ ਦੀ ਅਗਵਾਈ ਵਿਚ ਜੇਲ ’ਚ ਕਰਵਾਈ ਗਈ ਚੈਕਿੰਗ ਸੀਨੀਅਰ ਪੁਲਸ ਅਧਿਕਾਰੀ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਅਤੇ ਤਿੰਨ ਘੰਟੇ ਲਗਾਤਾਰ ਚੱਲੀ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਮੋਬਾਇਲ ਜਾਂ ਪਾਬੰਦੀਸ਼ੁਦਾ ਸਾਮਾਨ ਨਹੀਂ ਮਿਲਿਆ ਹੈ।
ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
NEXT STORY