ਮਾਨਸਾ, (ਮਿੱਤਲ)- ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵੱਲੋਂ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਤ ਜਿਲੇ• ਦੀਆਂ ਯੂਥ ਕਲੱਬਾਂ ਨੂੰ ਪਿੰਡ ਦੇ ਸਾਂਝੇ ਕੰਮਾਂ 'ਚ ਭਾਗੀਦਾਰ ਬਣਾਉਣ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਨਾਲ ਜੋੜਨ ਹਿੱਤ 'ਮੇਰਾ ਪਿੰਡ ਮੇਰਾ ਮਾਣ' ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਯੂਥ ਕਲੱਬਾਂ ਨੂੰ ਹੋਰ ਵਧੇਰੇ ਕਾਰਜਸ਼ੀਲ ਕਰਨ ਹਿੱਤ ਪਿੰਡਾਂ ਵਿੱਚ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਜਿਸ ਵਿੱਚ ਪਿੰਡ ਦੀਆਂ ਸਾਂਝੀਆਂ ਥਾਵਾਂ ਜਿਵੇਂ ਸਿਵਲ ਹਸਪਤਾਲ, ਬੱਸ ਸਟੈਂਡ, ਸ਼ਮਸ਼ਾਨਘਾਟ, ਆਗਣਵਾੜੀ ਸੈਂਟਰ, ਧਾਰਿਮਕ ਅਤੇ ਇਤਹਾਸਕ ਸਥਾਨ, ਪੰਚਾਇਤ ਘਰ ਸ਼ਾਮਲ ਹਨ।ਇਸ ਤੋਂ ਇਲਾਵਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਸੈਮੀਨਾਰ, ਰੈਲੀ, ਨਾਟਕ ਸ਼ਾਮਲ ਹੈ। ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਪੌਦੇ ਲਗਾਉਣਾ, ਖੂਨਦਾਨ ਕੈਂਪ ਲਾਉਣਾ ਅਤੇ ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨਾ, ਸਵੇਰ ਦੀ ਸੈਰ, ਪਿੰਡਾਂ ਵਿੱਚ ਖੇਡ ਗਤੀਵਿਧੀਆਂ ਕਰਵਾਉਣਾ,ਪਾਣੀ ਦੀ ਸਾਂਭ ਸੰਭਾਲ, ਲੜਕੀਆਂ ਲਈ ਸਿਲਾਈ ਸੈਂਟਰ ਖੋਲਣੇ, ਅਵਾਰਾ ਪਸ਼ੂਆਂ ਦੇ ਰਿਫਲੈਕਟਰ ਲਾਉਣਾ ਅਤੇ ਪਿੰਡਾਂ ਵਿੱਚ ਪਰਾਲੀ ਨਾ ਸਾੜਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਸਬੰਧੀ ਕਲੱਬਾਂ ਨਾਲ ਤਲਮੇਲ ਕਰਨ ਹਿੱਤ ਬਲਾਕ ਪੱਧਰ ਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼ ਦੀ ਡਿਊਟੀ ਲਗਾਈ ਗਈ ਹੈ ਇਸ ਲਈ ਸਮੂਹ ਵਲੰਟੀਅਰਜ਼ ਦੀ ਮੀਟਿੰਗ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਸ਼੍ਰੀ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਦਰ ਦੇ ਪ੍ਰਬੰਧਕ ਅਤੇ ਲੇਖਾਕਾਰ ਸੰਦੀਪ ਘੰਡ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਵਲੰਟੀਅਰਜ ਨੁੰ ਪਿੰਡਾਂ ਦੀ ਸੂਚੀ ਅਤੇ ਫਾਰਮ ਦੇ ਕੇ ਡਿਊਟੀ ਲਗਾਈ ਗਈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮਾਨ ਨੇ ਦੱਸਿਆ ਕਿ ਕਲੱਬਾਂ ਵੱਲੋਂ ਇਨ੍ਹਾਂ ਕੰਮਾਂ ਦੀ ਸ਼ੁਰੂਆਤ 1 ਅਕਤੂਬਰ ਤੋਂ 31 ਦਸੰਬਰ ਤੋਕ ਹੋਵੇਗੀ ਅਤੇ ਹਰ ਗਤੀਵਿਧੀ ਨੂੰ ਵੱਖ ਵੱਖ ਨੰਬਰ ਦਿੱਤੇ ਗਏ ਹਨ ਅਤੇ ਜ਼ਿਲ੍ਹਾਂ ਪੱਧਰ ਦੇ ਜੇਤੂ ਨੂੰ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ ਵੀ ਦਿੱਤਾ ਜਾਵੇਗਾ, ਜਿਸ ਦਾ ਐਲਾਨ ਡਿਪਟੀ ਕਮਿਸ਼ਨਰ ਮਾਨਸਾ ਦੁਆਰਾ ਜ਼ਿਲੇ ਦੀਆਂ ਯੂਥ ਕਲੱਬਾਂ ਦੀ 23 ਸਤੰਬਰ ਨੂੰ ਹੋ ਰਹੀ ਮੀਟਿੰਗ ਵਿੱਚ ਕੀਤਾ ਜਾਵੇਗਾ।
ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਇਸ ਸਕੀਮ ਹੇਠ ਜ਼ਿਲੇ ਦਾ ਕੋਈ ਵੀ ਕਲੱਬ ਜੋ ਨਹਿਰੂ ਯੁਵਾ ਕੇਦਰ ਜਾਂ ਯੁਵਕ ਸੇਵਾਵਾਂ ਪਾਸ ਰਜਿਸਟਰਡ ਹੈ ਭਾਗ ਲੈ ਸਕਦਾ ਹੈ।ਉਹਨਾਂ ਇਹ ਵੀ ਕਿਹਾ ਕਿ ਨਹਿਰੂ ਯੁਵਾ ਕੇਦਰ ਦੇ ਸਾਰੇ ਇਸ ਸਾਲ ਦੇ ਪ੍ਰੋਗਰਾਮਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।ਇਸ ਮੋਕੇ ਸ਼੍ਰੀ ਮਾਨ ਅਤੇ ਘੰਡ ਵੱਲੋ ਕਲੱਬਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਪੱਤਰ ਕਲੱਬਾਂ ਤੱਕ ਪਹਚਾਉਣ ਲਈ ਦਿੱਤੇ ਗਏ।
ਇਸ ਮੌਕੇ ਵਲੰਟੀਅਰਜ ਲੱਡੂ ਸਿੰਘ ਧੰਜਲ, ਰਮਨਦੀਪ ਕੋਰ ਸਿਰਸੀਵਾਲਾ, ਲਵਪ੍ਰੀਤ ਬਰੁਜ ਝੱਬਰ, ਸੰਦੀਪ ਸਿੰਘ ਘੁਰਕਣੀ, ਰਸ਼ਵਿੰਦਰ ਸਿੰਘ ਫੁਲੂਵਾਲਾ ਡੋਡ, ਡਿਪਟੀ ਰਾਮ ਸ਼ਰਮਾ, ਅਰਸ਼ਪ੍ਰੀਤ ਖੀਵਾ ਮੀਹਾਂ ਸਿੰਘ ਵਾਲਾ, ਮਨਦੀਪ ਕੋਰ ਦਲੇਲ ਵਾਲਾ, ਸੁਖਵਿੰਦਰ ਸਿੰਘ ਚਕੇਰੀਆਂ ਕਰਮਜੀਤ ਰਾਠੀ ਨੇ ਵੀ ਸ਼ਮੂਹਲੀਅਤ ਕੀਤੀ ਅਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸਕੰਲਪ ਲਿਆ।
ਅਕਾਲੀ-ਕਾਂਗਰਸੀ ਆਪਸ 'ਚ ਰਲ ਕੇ ਲੁੱਟ ਰਹੇ ਪੰਜਾਬ : ਭਗਵੰਤ ਮਾਨ
NEXT STORY