ਫਰੀਦਕੋਟ (ਰਾਜਨ)–ਵਿਦੇਸ਼ ਭੇਜਣ ਦੇ ਨਾਂ 'ਤੇ ਕਥਿਤ ਠੱਗੀ ਕਰਨ ਦੇ ਦੋਸ਼ ਤਹਿਤ ਬੂਟਾ ਸਿੰਘ ਵਾਸੀ ਲੱਧੂਵਾਲਾ, ਗੁਰਮੀਤ ਸਿੰਘ ਵਾਸੀ ਲਖਮੀਰਪੁਰਾ ਅਤੇ ਏਜੰਟ ਪੰਮੀ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸਤਨਾਮ ਸਿੰਘ ਵਾਸੀ ਫਰੀਦਕੋਟ ਨੇ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਸਾਰਿਆਂ ਨੇ ਸਾਜ਼ਬਾਗ ਹੋ ਕੇ ਉਸਨੂੰ ਵਿਦੇਸ਼ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਜਦੋਂ ਉਸਨੂੰ ਵਿਦੇਸ਼ ਨਾ ਭੇਜੇ ਜਾਣ ਦੀ ਸੂਰਤ 'ਚ ਉਹ ਰਕਮ ਵਾਪਸ ਮੰਗਣ ਲੱਗਾ ਤਾਂ ਉਕਤ ਸਾਰਿਆਂ ਨੇ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਉਕਤ ਸਾਰਿਆਂ ਖਿਲਾਫ ਦਰਜ ਮੁਕੱਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਫਰੀਦਕੋਟ ਵੱਲੋਂ ਜਾਰੀ ਹੈ।
ਬੱਸ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
NEXT STORY