ਜੈਤੋ, (ਜਿੰਦਲ)- ਰਾਮਲੀਲਾ ਗਰਾਊਂਡ (ਚੌਕ ਨੰਬਰ-2) ਸ਼ਹਿਰ ਦਾ ਅਹਿਮ ਸਥਾਨ ਹੈ। ਇਸ ਗਰਾਊਂਡ ਵਿਚ ਤਿੰਨ ਮੰਦਰ ਗੀਤਾ ਭਵਨ, ਰਾਮ ਭਵਨ ਅਤੇ ਰਾਮਾ ਕ੍ਰਿਸ਼ਨ ਮੰਦਰ ਹਨ। ਇਸ ਗਰਾਊਂਡ ਵਿਚਕਾਰ 24 ਘੰਟੇ ਗੰਦਗੀ ਦਾ ਬਹੁਤ ਵੱਡਾ ਢੇਰ ਲੱਗਾ ਰਹਿੰਦਾ ਹੈ। ਬੇਸਹਾਰਾ ਪਸ਼ੂ ਇਸ ਗੰਦਗੀ ਦੇ ਢੇਰ ਨੂੰ ਪੂਰੇ ਗਰਾਊਂਡ ਵਿਚ ਖਿਲਾਰਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਇਸ ਗੰਦਗੀ ਦੇ ਢੇਰ ਦੇ ਬਿਲਕੁਲ ਉੱਪਰ ਸਬਜ਼ੀਅਾਂ ਅਤੇ ਫਲਾਂ ਦੀਆਂ ਰੇਹਡ਼ੀਅਾਂ ਲੱਗਦੀਆਂ ਹਨ। ਸ਼ਹਿਰ ਵਾਸੀ ਇਨ੍ਹਾਂ ਰੇਹਡ਼ੀਅਾਂ ਤੋਂ ਫਲ ਅਤੇ ਸਬਜ਼ੀਆਂ ਖਰੀਦ ਕੇ ਲਿਜਾਂਦੇ ਹਨ, ਜਿਸ ਕਾਰਨ ਹੋਰ ਵੀ ਬੀਮਾਰੀਆਂ ਫੈਲਣ ਦਾ ਡਰ ਹੈ। ਪ੍ਰਸ਼ਾਸਨ ਨੂੰ ਇਸ ਸਬੰਧੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਉਹ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਨੇ ਵੀ ਕਦੇ ਇਸ ਰਾਮਲੀਲਾ ਗਰਾਊਂਡ ਦੀ ਸਥਿਤੀ ਦਾ ਜਾਇਜ਼ਾ ਨਹੀਂ ਲਿਆ।
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ 2 ਵਿਰੁੱਧ ਮਾਮਲਾ ਦਰਜ
NEXT STORY