ਬਰਨਾਲਾ, (ਵਿਵੇਕ ਸਿੰਧਵਾਨੀ)- 3 ਅਕਤੂਬਰ ਨੂੰ ਪੰਜਾਬ ਕੈਬਨਿਟ ਵੱਲੋਂ ਪਿਛਲੇ ਦਸ ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ 8886 ਐੱਸ. ਐੱਸ. ਏ./ਰਮਸਾ, ਅਾਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਆਡ਼ ’ਚ ਮੌਜੂਦਾ ਮਿਲ ਰਹੀਆਂ ਤਨਖਾਹਾਂ ’ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦੇ ਨੀਤੀਗਤ ਕਤਲ ਦੇ ਫੈਸਲੇ ਖਿਲਾਫ਼ ਅਤੇ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਪਟਿਆਲਾ ਦੁੱਖ ਨਿਵਾਰਣ ਸਾਹਮਣੇ ‘ਸਾਂਝਾ ਅਧਿਆਪਕ ਮੋਰਚਾ’ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ’ਚ ਮਰਨ ਵਰਤ ’ਤੇ ਬੈਠੇ 11 ਅਧਿਆਪਕਾਂ ਤੇ 6 ਮਹਿਲਾ ਅਧਿਆਪਕਾਂ ਦੀ ਹਾਲਤ ਵਿਗਡ਼ਨ ’ਤੇ 11ਵੇਂ ਦਿਨ ਤੱਕ ਵੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਅਤੇ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਸਾਰ ਨਾ ਲੈਣ ਦੇ ਰੋਸ ਵਜੋਂ ਸੂਬਾ ਪੱਧਰੀ ਫੈਸਲੇ ਅਨੁਸਾਰ ਅਧਿਆਪਕਾਂ ਵੱਲੋਂ ‘ਕਾਲਾ ਹਫ਼ਤਾ’ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਛੁੱਟੀ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ, ਮਾਪਿਆਂ, ਕਮੇਟੀ ਮੈਂਬਰਾਂ, ਕਲੱਬਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲਾਂ ਦੇ ਸਾਹਮਣੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਸਾਂਝਾ ਅਧਿਆਪਕ ਮੋਰਚੇ ਦੇ ਆਗੂ ਸਿਕੰਦਰ ਸਿੰਘ, ਗੁਰਮੀਤ ਸੁਖਪੁਰ, ਹਰਿੰਦਰ ਮੱਲ੍ਹੀਆਂ, ਨਿਰਮਲ ਚੁਹਾਣਕੇ, ਸੁਖਵਿੰਦਰ ਭੰਡਾਰੀ, ਲਖਵੀਰ ਠੁੱਲੀਵਾਲ ਤੇ ਪਰਮਿੰਦਰ ਕਾਹਨੇਕੇ ਨੇ ਦੱਸਿਆ ਕਿ ਅੱਜ ਸ. ਸ. ਸ. ਸ. ਸ਼ਹਿਣਾ, ਸ. ਹ. ਸ. ਨੈਣੇਵਾਲ, ਸਪ੍ਰਸ ਕੋਠੇ ਖਿਉਣ ਸਿੰਘ, ਸ. ਪ੍ਰ. ਸ. ਕੋਠੇ ਭਾਨ ਸਿੰਘ, ਸ. ਹ. ਸ. ਤੇ ਪ੍ਰਾਇਮਰੀ ਭੋਤਨਾ, ਭਦੌਡ਼ ਦੇ ਸਮੂਹ ਅਧਿਆਪਕਾਂ ਵੱਲੋਂ ਸ. ਸ. ਸ. ਸ. ਭਦੌਡ਼ ਲਡ਼ਕੇ, ਸ. ਪ੍ਰ. ਸ. ਤੇ ਹਾਈ ਸਕੂਲ ਤਾਜੋਕੇ, ਸ. ਪ੍ਰ. ਸ. ਸਕੂਲ ਉਗੋਕੇ ਦੋਵੇਂ ਤੇ ਹਾਈ ਸਕੂਲ ਦੇ ਗੇਟ ਅੱਗੇ ਸਕੂਲ ਸਮੇਂ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਅਰਥੀਆਂ ਨੂੰ ਲਾਂਬੂ ਲਾਇਆ ਗਿਆ। ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਤਨਖਾਹਾਂ ’ਚ ਕਟੌਤੀਆਂ ਦੇ ਫੈਸਲੇ ’ਤੇ ਕੋਈ ਹੱਲ ਕਰਨ ਦੀ ਬਜਾਏ ਜਿੱਥੇ ਪੰਜਾਬ ਸਰਕਾਰ ਸੰਘਰਸ਼ ਕਰ ਰਹੇ ਅਧਿਆਪਕ ਆਗੂਆਂ ਦੀਆਂ ਮੁਅੱਤਲੀਆਂ ਕਰ ਕੇ ਸਖਤੀ ਵਰਤ ਰਹੀ ਹੈ, ਉਥੇ ਅਧਿਆਪਕਾਂ ’ਚ ਇਸ ਪ੍ਰਤੀ ਪੰਜਾਬ ਸਰਕਾਰ ਖਿਲਾਫ਼ ਰੋਹ ਦਿਨ-ਪ੍ਰਤੀਦਿਨ ਹੋਰ ਪ੍ਰਚੰਡ ਹੋ ਰਿਹਾ ਹੈ, ਜਿਸ ਕਰਕੇ ਹੁਣ ਇਹ ਮੁੱਦਾ ਸਿਰਫ਼ ਅਧਿਆਪਕਾਂ ਦੀਆਂ ਤਨਖਾਹਾਂ ਦਾ ਹੀ ਨਹੀਂ ਰਿਹਾ ਸਗੋਂ ਸਰਕਾਰੀ ਸਿੱਖਿਆ ਤੇ ਸਰਕਾਰੀ ਸਕੂਲਾਂ ਨੂੰ ਬਚਾਉਣ ਦਾ ਬਣ ਚੁੱਕਾ ਹੈ ਕਿਉਂਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਤਨਖਾਹਾਂ ’ਚ ਕਟੌਤੀਆਂ ਕਰ ਕੇ ਜਿੱਥੇ ਅਧਿਆਪਕਾਂ ਨੂੰ ਆਰਥਕ ਤੇ ਮਾਨਸਕ ਸੰਕਟ ਦਾ ਸ਼ਿਕਾਰ ਬਣਾ ਕੇ ਸਕੂਲਾਂ ’ਚ ਪਡ਼੍ਹਾਈ ਦਾ ਮਾਹੌਲ ਖਰਾਬ ਕਰ ਰਹੀ ਹੈ, ਉਥੇ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ’ਚ ਦੇ ਕੇ ਗਰੀਬ ਬੱਚਿਆਂ ਤੋਂ ਪਡ਼੍ਹਾਈ ਦਾ ਹੱਕ ਖੋਹਣ ਦਾ ਯਤਨ ਕਰ ਰਹੀ ਹੈ, ਜਿਸ ਨੂੰ ਕਿ ਪੰਜਾਬ ਦੇ ਅਧਿਆਪਕ ਤੇ ਇਨਸਾਫ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਜਿਸ ਖਿਲਾਫ਼ ਹੁਣ ਇਹ ਸੰਘਰਸ਼ ਸਿਰਫ ਅਧਿਆਪਕਾਂ ਦਾ ਨਹੀਂ ਸਗੋਂ ਲੋਕ ਲਹਿਰ ਬਣ ਚੁੱਕਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਛੇਤੀ ਕੋਈ ਹੱਲ ਨਾ ਕੱਢਿਆ ਤੇ ਮਰਨ ਵਰਤ ’ਤੇ ਬੈਠੇ ਕਿਸੇ ਵੀ ਅਧਿਆਪਕ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ
ਸਰਕਾਰ ਹੋਵੇਗੀ।
ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਐੱਸ. ਐੱਸ. ਏ., ਰਮਸਾ ਅਤੇ 5178 ਅਧਿਆਪਕਾਂ ਦੀਆਂ ਤਨਖਾਹਾਂ ’ਚ ਕਟੌਤੀ ਕਰਨ ਦੇ ਰੋਸ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੋਰਚੇ ਦੇ ਆਗੂਆਂ ਗੁਰਸਿਮਰਤ ਸਿੰਘ ਜਖੇਪਲ (ਅਧਿਆਪਕ ਦਲ ਜਹਾਗੀਰ) ਅਤੇ ਵਿਸ਼ਵਕਾਂਤ (ਡੀ. ਟੀ. ਐੱਫ.) ਨੇ ਕਿਹਾ ਕਿ ਕੈਪਟਨ ਸਰਕਾਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ, ਜਿਸ ਰਾਹੀਂ ਅਧਿਆਪਕਾਂ ਦੀਆਂ ਤਨਖਾਹਾਂ ’ਚ ਕਟੌਤੀ ਕਰ ਕੇ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਸੁਦਾਰ ਦੇ ਨਾਂ ’ਤੇ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ’ਚ ਦੇਣ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਧਿਆਪਕਾਂ ਵੱਲੋਂ ਪਟਿਆਲਾ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀ. ਪੀ. ਆਈ. (ਐੱਮ) ਦੇ ਆਗੂ ਕਾ. ਵਰਿੰਦਰ, ਕਾ. ਹੰਗੀ ਖਾਂ, ਪੈਨਸ਼ਨਰ ਐਸੋਸੀਏਸ਼ਨ ਦੇ ਸਰਪ੍ਰਸਤ ਛੱਝੂ ਰਾਮ, ਦਲਜੀਤ ਸਿੰਘ ਪੀ. ਏ., ਕਰਮ ਸਿੰਘ ਬੰਗਾ, ਆਪ ਆਗੂ ਡਾ. ਸ਼ਮਿੰਦਰ ਸਿੰਘ, ਪਵਨ ਕੁਮਾਰ, ਲੋਕ ਮੋਰਚਾ ਪੰਜਾਬ ਵੱਲੋਂ ਹਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜੋ ਜਨ ਕਲਿਆਣ ਦੇ ਅਦਾਰਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਉਹ ਇਸ ਦਾ ਸਖਤ ਸ਼ਬਦਾਂ ’ਚ ਵਿਰੋਧ ਕਰਦੇ ਹਨ ਅਤੇ ਅਧਿਆਪਕ ਸੰਘਰਸ਼ ਦੀ ਹਮਾਇਤ ਕਰਦੇ ਹਨ। ਇਸ ਦੌਰਾਨ ਹਰਦੇਵ ਸਿੰਘ, ਸਤਨਾਮ ਸਿੰਘ, ਧੀਰਜ ਕੁਮਾਰ, ਪਵਿੱਤਰ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਸੰਜੀਵ ਕੁਮਾਰ, ਅਰੁਯ ਸ਼ਰਮਾ, ਕੇਵਲ ਦਾਸ, ਭੂਸ਼ਣ ਕੁਮਾਰ, ਵਿਕਰਮਜੀਤ ਸਿੰਘ, ਮੈਡਮ ਮੋਨੀਕਾ ਰਾਣੀ, ਬੰਦਨਾ ਗੁਪਤਾ, ਚੰਦਨਾ ਗੁਪਤਾ, ਸੀਮਾ ਮੋਦੀ, ਗੁਰਦੀਪ ਕੌਰ, ਡਿੰਪਲ, ਨਰੇਸ਼ ਕੁਮਾਰੀ, ਰਮਾ ਸ਼ਰਮਾ, ਲਵਲੀ ਜੋਹਰ, ਵਿਜੇ ਕੁਮਾਰੀ, ਵਿਜੇ ਸ਼ਰਮਾ, ਅਜੇ ਟੰਡਨ ਆਦਿ ਅਧਿਆਪਕ ਹਾਜ਼ਰ ਸਨ।
ਭਦੌਡ਼,(ਰਾਕੇਸ਼)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਤੇ ਡੀ.ਟੀ.ਐੱਫ.ਦੇ ਆਗੂ ਮਾ. ਗੁਰਮੇਲ ਭੁਟਾਲ ਦੀ ਅਗਵਾਈ ਹੇਠ ਐੱਸ.ਐੱਸ.ਏ. ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ’ਚ ਕਟੌਤੀ ਕਰਨ ਕਰਕੇ ਅੱਜ ਸਮੂਹ ਅਧਿਆਪਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਪਹਿਲਾ ਪਿੱਟ ਸਿਆਪਾ ਕੀਤਾ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਗੁਰਮੇਲ ਭੁਟਾਲ ਨੇ ਕਿਹਾ ਕਿ ਸਰਕਾਰ ਆਪਣੇ ਨਾਦਰਸ਼ਾਹੀ ਫੈਸਲੇ ਨਾਲ ਸਕੂਲਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਗਰੀਬ ਵਰਗ ਨੂੰ ਸਿੱਖਿਆਂ ਤੋਂ ਲਾਂਬੇ ਕਰਨਾ ਚਾਹੁੰਦੀ ਹੈ ਇਸ ਤੋਂ ਇਲਾਵਾ ਸਿੱਖਿਆਂ ਦਾ ਨਿੱਜੀਕਰਨਾ ਕਰਨਾ ਚਾਹੁੰਦੀ ਹੈ ਜੋ ਕਿ ਅਧਿਆਪਕ ਵਰਗ ਕਿਸੇ ਵੀ ਕੀਮਤ ’ਤੇ ਇਹ ਨਾਦਰਸ਼ਾਹੀ ਫਰਮਾਨ ਲਾਗੂ ਹੋਣ ਦੇਣਗੇ। ਇਸ ਸਮੇਂ ਮਾ. ਗੁਰਮੇਲ ਸਿੰਘ ਭੁਟਾਲ, ਸੁਖਦੇਵ ਸਿੰਘ, ਅਮਰਿੰਦਰ ਸਿੰਘ, ਸੰਦੀਪ ਕੁਮਾਰ ਡਿੰਪਲ, ਚਰਨਜੀਤ ਸਿੰਘ ਮਝੇਲ, ਵਿਸ਼ਾਲ ਉਪੱਲ, ਰੁਪਿੰਦਰ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਕੌਰ, ਤ੍ਰਿਪਤਾ ਰਾਣੀ, ਗਗਨਦੀਪ ਕੌਰ, ਹਰਪ੍ਰੀਤ ਕੌਰ, ਨੀਲਮ ਰਾਣੀ, ਮਨਜੀਤ ਕੌਰ, ਬਿਮਲਾ ਦੇਵੀ, ਸੰਦੀਪ ਕੌਰ, ਸਤਵੀਰ ਕੌਰ, ਆਦਿ ਹਾਜ਼ਰ ਸਨ।
ਟਾਈਮ ਨੂੰ ਲੈ ਕੇ ਭਿਡ਼ੇ 2 ਬੱਸ ਡਰਾਈਵਰ, ਪੁਲਸ ਨੇ ਇਕ ਡਰਾਈਵਰ ਨੂੰ ਲਿਆ ਹਿਰਾਸਤ ’ਚ
NEXT STORY