ਪਟਿਆਲਾ,(ਬਲਜਿੰਦਰ)- ਪੁਲਸ ਲਾਈਨ ਕੁਆਰਟਰਾਂ ’ਚ ਰਹਿਣ ਵਾਲੇ ਗੁਰਮੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਖਿਲਾਫ ਥਾਣਾ ਤ੍ਰਿਪਡ਼ੀ ਦੀ ਪੁਲਸ ਨੇ ਕੁੱਟ-ਮਾਰ ਕਰ ਕੇ ਜਬਰ-ਜ਼ਨਾਹ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਉਨ੍ਹਾਂ ਦੀ ਰਿਸ਼ਤੇਦਾਰ ਲਡ਼ਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਮੀਤ ਸਿੰਘ ਉਸ ਦੇ ਮਾਮੇ ਦਾ ਸਾਲਾ ਹੈ। 4 ਸਾਲ ਪਹਿਲਾਂ ਜਦੋਂ ਉਹ ਪਟਿਆਲਾ ਆਈ ਸੀ ਤਾਂ ਗੁਰਮੀਤ ਸਿੰਘ ਨੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾ ਲਏ। ਹੁਣ ਫਿਰ ਉਸ ਨੂੰ ਕੁਆਰਟਰ ’ਚ ਬੁਲਾ ਕੇ ਪਹਿਲਾਂ ਉਸ ਦੀ ਕੁੱਟ-ਮਾਰ ਕੀਤੀ। ਫਿਰ ਜਬਰ-ਜ਼ਨਾਹ ਕੀਤਾ। ਪੁਲਸ ਨੇ ਗੁਰਮੀਤ ਸਿੰਘ ਖਿਲਾਫ 376 ਅਤੇ 323 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਨੇ ਜੁਮਲੇ ਸੁਣਾ ਕੇ ਹੀ 5 ਸਾਲ ਲੰਘਾ ਦਿੱਤੇ : ਨੀਨਾ ਮਿੱਤਲ
NEXT STORY