ਤਲਵੰਡੀ ਭਾਈ (ਗੁਲਾਟੀ): ਤਲਵੰਡੀ ਭਾਈ ਨੇੜੇ ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਬਣੀ ਐਕਸਿਸ ਬੈਂਕ ਹਕੂਮਤ ਸਿੰਘ ਵਾਲਾ ਦੀ ਬਰਾਂਚ ਵਿੱਚ ਬੀਤੀ ਰਾਤ ਚੋਰਾਂ ਵਲੋਂ ਬੈਂਕ ਦੀ ਪਿਛਲੀ ਕੰਧ ਵਿੱਚ ਸੰਨ ਲਗਾ ਕੇ ਬੈਂਕ ਦੀ ਸੇਫ ’ਚੋਂ 26 ਲੱਖ ਰੁਪਏ ਦੇ ਕਰੀਬ ਚੋਰੀ ਕਰਕੇ ਲੈ ਗਏ।।ਇਸ ਘਟਨਾ ਦਾ ਬੈਂਕ ਅਧਿਕਾਰੀਆਂ ਨੂੰ ਸਵੇਰੇ ਬੈਂਕ ਖੋਲ੍ਹਣ ਸਮੇਂ ਪਤਾ ਲੱਗਿਆ। ਇਸ ਸਬੰਧੀ ਪੁਲਸ ਵਲੋਂ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਮਾਮਲੇ ਦੀ ਜਾਣਕਾਰੀ ਹਾਸਲ ਕਰਨ ਲਈ ਬਰਾਂਚ ਮੈਨੇਜਰ ਸੁਰਿੰਦਰ ਕੌਰ ਵਲੋਂ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।ਪਰ ਉਸ ਨੇ ਕੈਮਰੇ ਤੋਂ ਪਾਸੇ ਹੋ ਕੇ 25 ਲੱਖ 70 ਹਜ਼ਾਰ 258 ਰੁਪਏ ਚੋਰੀ ਹੋਣ ਦੀ ਗੱਲ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਬੈਂਕ ਮੈਨੇਜਮੈਂਟ ਦੀਆਂ ਲਾਪਰਵਾਹੀ ਵੀ ਨਜ਼ਰ ਆਈ।ਬੈਂਕ ਵਲੋਂ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰੱਖਿਆ ਗਿਆ।ਸੀ.ਸੀ.ਟੀ.ਵੀ. ਫੁਟੇਜ ਵੀ ਨਹੀਂ ਮਿਲੀ।ਇਸ ਸਭ ਨੂੰ ਦੇਖਦੇ ਹੋਏ ਕੋਈ ਵੀ ਬੈਂਕ ਕਰਮਚਾਰੀ ਕੈਮਰੇ ਸਾਹਮਣੇ ਮੂੰਹ ਨਹੀਂ ਖੋਲ੍ਹ ਰਿਹਾ ਸੀ।ਇਸ ਸਬੰਧੀ ਥਾਣਾ ਘੱਲ ਖੁਰਦ ਦੇ ਮੁੱਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਸੁਰਿੰਦਰ ਕੌਰ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਚੋਰੀ ਹੋਈ ਰਕਮ 25 ਲੱਖ 70 ਹਜ਼ਾਰ 258 ਰੁਪਏ ਹੈ।
ਸ਼ਹੀਦਾਂ ਨੂੰ ਯਾਦ ਕਰਦਿਆਂ ਮਾਨਸਾ ਪੁਲਸ ਨੇ ਜ਼ਿਲ੍ਹਾ ਪੱਧਰ ’ਤੇ ਮਨਾਇਆ ਸ਼ਹੀਦੀ ਦਿਨ
NEXT STORY