ਬਿਲਾਸਪੁਰ/ਨਿਹਾਲ ਸਿੰਘ ਵਾਲਾ (ਜਗਸੀਰ, ਬਾਵਾ)—ਨਿਹਾਲ ਸਿੰਘ ਵਾਲਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਸੇਵਾਦਾਰ ਵਜੋਂ ਡਿਉਟੀ ਕਰਦੇ ਮੁਲਾਜ਼ਮ ਵੱਲੋਂ ਰਾਤ ਸਮੇਂ ਡਾਕਟਰ ਦੇ ਘਰ ਦਾਖਲ ਹੋਣ ਕਾਰਨ ਉਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਰਣਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਬਰਨਾਲਾ ਰੋਡ ਉਪਰ ਜੋੜਾ ਹਸਪਤਾਲ ਹੈ। ਅਵਤਾਰ ਸਿੰਘ ਵਾਸੀ ਧੂਰਕੋਟ ਰਣਸੀਂਹ ਉਸਦੇ ਹਸਪਤਾਲ 'ਚ ਬਤੌਰ ਸੇਵਾਦਾਰ ਡਿਊਟੀ ਨਿਭਾਅ ਰਿਹਾ ਹੈ। ਪਿਛਲੇ ਦਿਨੀਂ ਉਹ ਉਨ੍ਹਾਂ ਦੀ ਰਿਹਾਇਸ਼ ਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਕਮਰੇ ਦਾ ਦਰਵਾਜਾ ਤੋੜਨ ਲੱਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਖੜਕਾ ਸੁਣ ਕੇ ਮੈਂ ਆਪਣੇ ਲੜਕੇ ਇਕਬਾਲ ਸਿੰਘ ਨੂੰ ਆਵਾਜ਼ ਦਿੱਤੀ ਜੋ ਉਪਰ ਚੁਬਾਰੇ 'ਚ ਸੁੱਤਾ ਪਿਆ ਸੀ। ਮੇਰਾ ਲੜਕਾ ਤੁਰੰਤ ਥੱਲੇ ਉਤਰ ਆਇਆ ਤੇ ਉਕਤ ਵਿਅਕਤੀ ਨੂੰ ਪਛਾਣ ਕੇ ਲਲਕਾਰਿਆ ਕਿ ਤੂੰ ਇਸ ਵੇਲੇ ਸਾਡੇ ਘਰ ਕੀ ਕਰਨ ਆਇਆ ਹੈ। ਉਕਤ ਵਿਅਕਤੀ ਠੋਸ ਜਵਾਬ ਦੇਣ ਦੀ ਥਾਂ ਕੰਧ ਟੱਪ ਕੇ ਦੌੜ ਗਿਆ ਅਤੇ ਉਸਦੇ ਮੋਢੇ ਉਪਰ ਸੱਟ ਵੀ ਲੱਗੀ ਹੈ। ਇਹ ਵਾਰਦਾਤ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਰਿਕਾਰਡ ਹੋ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਬੁਲਾਕੇ ਪੁੱਛਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਨਹੀਂ ਆਇਆ। ਸ਼ਿਕਾਇਰਤਕਰਤਾ ਦੀ ਸ਼ਿਕਾਇਤ 'ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਜੇਕਰ ਅਸੀਂ ਮੌਕੇ 'ਤੇ ਨਾ ਜਾਗਦੇ ਉਹ ਚੋਰੀ ਨੂੰ ਅੰਜਾਮ ਦੇ ਸਕਦਾ ਸੀ।
ਡੀ.ਸੀ ਨੇ ਬਣਾਏ ਨਵੇਂ ਰੂਲ, 10 ਰੁੱਖ ਲਾਉਣਗੇ ਤਾਂ ਮਿਲੇਗਾ ਲਾਇਸੈਂਸ
NEXT STORY