ਬਨੂੰੜ (ਗੁਰਪਾਲ) - ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਸੜਕ ਕੰਢੇ ਖੜ੍ਹੇ ਟਿੱਪਰ ਨਾਲ ਕੈਂਟਰ ਦੀ ਟੱਕਰ ਹੋ ਜਾਣ ਨਾਲ ਕੈਂਟਰ ਚਾਲਕ ਤੇ ਉਸ ਦੇ ਕੰਡਕਟਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਟਿੱਪਰ ਚਾਲਕ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਕੈਂਟਰ ਬੀਤੀ ਰਾਤ ਚੰਡੀਗੜ੍ਹ ਤੋਂ ਸਮਾਨ ਭਰ ਕੇ ਤੇਪਲਾ 'ਚ ਸਥਿਤ ਗੋਦਾਮ 'ਚ ਜਾ ਰਿਹਾ ਸੀ, ਜੋ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਖੇੜੀਗੁੱਜਰਾਂ ਨੇੜੇ ਸੜਕ 'ਤੇ ਖੜ੍ਹੇ ਮਿੱਟੀ ਨਾਲ ਭਰੇ ਓਵਰਲੋਡ ਟਿੱਪਰ ਨਾਲ ਟਕਰਾ ਗਿਆ। ਇਸ ਹਾਦਸੇ 'ਚ ਕੈਂਟਰ ਚਾਲਕ ਅਤੇ ਉਸ ਦਾ ਹੈਲਪਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ, 1 ਖਿਲਾਫ ਮਾਮਲਾ ਦਰਜ
NEXT STORY