ਸੰਗਤ ਮੰਡੀ,(ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਮਛਾਣਾ ਵਿਖੇ ਇਕ ਕਿਸਾਨ ਦੀ ਕਰੰਟ ਲੱਗ ਜਾਣ ਕਾਰਨ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਛਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਦਰਸ਼ਨ ਸਿੰਘ ਪੁੱਤਰ ਜਵਾਲਾ ਸਿੰਘ ਆਪਣੀ ਜ਼ਮੀਨ ਦੀ ਮਿਣਤੀ ਕਰ ਰਹੇ ਸਨ। ਉਕਤ ਕਿਸਾਨਾਂ ਦੇ ਨਾਲ ਲਖਵੀਰ ਸਿੰਘ (35) ਪੁੱਤਰ ਭਗਵੰਤ ਸਿੰਘ ਵੀ ਮਿਣਤੀ ਕਰਵਾ ਰਿਹਾ ਸੀ। ਲਖਵੀਰ ਸਿੰਘ ਦੇ ਹੱਥ ’ਚ ਨਿਸ਼ਾਨਦੇਹੀ ਲਈ ਸਰੀਆ ਫੜਿਆ ਹੋਇਆ ਸੀ ਜੋ 11 ਹਜ਼ਾਰ ਵਾਟ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਲੱਗ ਗਿਆ। ਕਰੰਟ ਲੱਗਣ ਕਾਰਨ ਲਖਵੀਰ ਸਿੰਘ ਦੀ ਘਟਨਾ ਸਥਾਨ ’ਤੇ ਹੀ ਦਰਦਨਾਕ ਮੌਤ ਹੋ ਗਈ। ਥਾਣਾ ਸੰਗਤ ਦੀ ਪੁਲਸ ਵੱਲੋਂ ਲਖਵੀਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਬਣੀ ਮੋਰਚਰੀ ’ਚ ਰੱਖਵਾ ਦਿੱਤਾ ਗਿਆ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
PRTC ਦੀਆਂ ਬੱਸਾਂ 'ਚ VTS/PIS ਸਿਸਟਮ ਲਾਉਣ ਨੂੰ ਮਨਜ਼ੂਰੀ
NEXT STORY