ਖਰੜ,(ਅਮਰਦੀਪ, ਰਣਬੀਰ, ਸ਼ਸ਼ੀ): ਖਰੜ ਰੇਲਵੇ ਲਾਈਨ 'ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਫੈਦਾਂ ਨੇੜੇ ਰੇਲਵੇ ਲਾਈਨ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਸੀ। ਜਿਸ ਦੀ ਪਛਾਣ ਵਿਪਨ ਪਾਰਸੋ ਰਾਮ ਪੁੱਤਰ ਮਹੇਸ਼ ਪਾਰਸੋ ਰਾਮ ਵਾਸੀ ਪਿੰਡ ਬੁਢਨਪੁਰ ਜ਼ਿਲਾ ਪੰਚਕੂਲਾ ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਮੌਕੇ ਦੇ ਹਾਲਾਤ ਤੋਂ ਇਹ ਲਗਦਾ ਸੀ ਕਿ ਉਕਤ ਵਿਅਕਤੀ ਨੇ ਰੇਲਗੱਡੀ ਹੇਠਾਂ ਆ ਕੇ ਆਤਮ-ਹੱਤਿਆ ਕੀਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜੇਲ੍ਹ 'ਚ ਪਤੀ ਨਾਲ ਮੁਲਾਕਾਤ ਕਰਨ ਆਈ ਪਤਨੀ ਤੋਂ ਹੈਰੋਇਨ ਬਰਾਮਦ
NEXT STORY