ਅਮਰਗੜ (ਜੋਸ਼ੀ, ਡਿੰਪਲ)-ਨਾਭਾ-ਮਾਲੇਰਕੋਟਲਾ ਸੜਕ 'ਤੇ ਪਿੰਡ ਮਾਹੋਰਾਣਾ ਨੇੜੇ ਭੰਗੂ ਪੈਲੇਸ ਕੋਲ 2 ਮੋਟਰਸਾਈਕਲ ਸਵਾਰਾਂ ਨੂੰ ਅਣਪਛਾਤੇ ਵਾਹਨ ਨੇ ਦਰੜ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਵਾਲੇ ਵਾਹਨ ਸਬੰਧੀ ਭਾਵੇਂ ਕੁਝ ਵੀ ਪਤਾ ਨਹੀਂ ਲੱਗਾ ਪ੍ਰੰਤੂ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰਾਂ ਦੀਆਂ ਲਾਸ਼ਾਂ ਦੇ ਚੀਥੜੇ ਉੱਡ ਗਏ।
ਇਨ੍ਹਾਂ ਦੀ ਪਛਾਣ ਮੁਹੰਮਦ ਸ਼ਕੀਲ (48) ਪੁੱਤਰ ਮੁਹੰਮਦ ਅਲੀ ਸੁਨਾਮੀ ਗੇਟ ਮਾਲੇਰਕੋਟਲਾ ਅਤੇ ਮੁਹੰਮਦ ਸਾਬਰ (50) ਪੁੱਤਰ ਫਜ਼ਲਦੀਨ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ। ਘਟਨਾ ਵਾਪਰਨ ਦੇ ਕੁਝ ਸਮੇਂ ਬਾਅਦ ਹੀ ਥਾਣਾ ਅਮਰਗੜ੍ਹ ਦੇ ਮੁਖੀ ਇੰਸ. ਹਰਮਨਪ੍ਰੀਤ ਸਿੰਘ ਚੀਮਾ ਉਥੇ ਪਹੁੰਚ ਗਏ। ਉਕਤ ਵਿਅਕਤੀ ਸਪਲੈਂਡਰ ਮੋਟਰਸਾਈਕਲ 'ਤੇ ਮਾਲੇਰਕੋਟਲਾ ਤੋਂ ਅਮਰਗੜ੍ਹ ਵੱਲ ਨੂੰ ਆ ਰਹੇ ਸਨ। ਉਨ੍ਹਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾਉਣ ਲਈ ਲਾਸ਼ਾਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ ਗਿਆ ਹੈ।
ਕਲਯੁੱਗੀ ਮਾਂ ਦਾ ਕਾਰਾ, ਬੱਚਿਆਂ ਨੂੰ ਰੋਜ਼ ਪਿਲਾਉਂਦੀ ਸੀ ਸ਼ਰਾਬ
NEXT STORY