ਫ਼ਰੀਦਕੋਟ, (ਜ. ਬ.)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਾਂਝਾ ਫੋਰਮ ਵੱਲੋਂ ਦਿੱਤੇ ਲਡ਼ੀਵਾਰ ਸੰਘਰਸ਼ ਪ੍ਰੋਗਰਾਮਾਂ ਦੇ ਸੱਦੇ ’ਤੇ ਟੈਕਨੀਕਲ ਸਰਵਿਸ ਯੂਨੀਅਨ ਨੇ ਸਰਕਲ ਫ਼ਰੀਦਕੋਟ ਵਿਖੇ ਧਰਨਾ ਦਿੱਤਾ। ਇਸ ਧਰਨੇ ਨੂੰ ਸੁਰਿੰਦਰਪਾਲ ਸ਼ਰਮਾ, ਸਿਕੰਦਰ ਨਾਥ, ਇਕਬਾਲ ਸਿੰਘ ਸਟੇਟ ਆਗੂ, ਨਛੱਤਰ ਸਿੰਘ ਰਣੀਆ, ਗੱਬਰ ਸਿੰਘ ਮੋਗਾ, ਪ੍ਰੀਤਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਵੱਲੋਂ ਸਮੂਹ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਆਰਥਕ ਅਤੇ ਸਮਰਾਏਦਾਰੀ ਨੀਤੀਆਂ ’ਤੇ ਅਾਧਾਰਿਤ ਧੱਕੇਸ਼ਾਹੀਆਂ ਦੀ ਨਿੰਦਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਾਂਝੇ ਫ਼ੋਰਮ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਉਭਾਰੀਆਂ ਜਾ ਰਹੀਆਂ ਮੰਗਾਂ ਜਿਵੇਂ ਕਿ ਪੇਅ ਬੈਂਡ, 23 ਸਾਲਾ ਇੰਕਰੀਮੈਂਟ, ਤਰੱਕੀਆਂ, ਥਰਮਲਾਂ ਨੂੰ ਚਾਲੂ ਕਰਨਾ, ਠੇਕੇ ’ਤੇ ਅਤੇ ਕੰਟਰੈਕਟ ਅਾਧਾਰਿਤ ਵਰਕਰਾਂ ਨੂੰ ਪੂਰੇ ਤਨਖਾਹ ਸਕੇਲਾਂ ਸਮੇਤ ਰੈਗੂਲਰ ਕਰਨਾ, ਬਿਜਲੀ ਬੋਰਡ ਵਿਚ ਆਊਟ ਸੋਰਸ, ਠੇਕੇਦਾਰੀ ਸਿਸਟਮ ਬੰਦ ਕਰ ਕੇ ਰੈਗੂਲਰ ਮੁਲਾਜ਼ਮਾਂ ਰਾਹੀਂ ਕੰਮ ਕਰਵਾਉਣਾ, ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਦੇਣਾ, ਨਵ-ਨਿਯੁਕਤ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਬਿਜਲੀ ਯੂਨਿਟਾਂ ਦੀ ਰਿਆਇਤ ਦੇਣਾ ਆਦਿ ਮੰਗਾਂ ਦਾ ਜੇਕਰ ਬਿਜਲੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਤੁਰੰਤ ਨਿਪਟਾਰਾ ਨਾ ਕੀਤਾ ਤਾਂ ਸਾਂਝੇ ਫ਼ੋਰਮ ਵੱਲੋਂ ਆ ਰਹੇ ਲਡ਼ੀਵਾਰ ਸੰਘਰਸ਼ ਪ੍ਰੋਗਰਾਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਰਾਤਰੀ ਮੁਲਾਜ਼ਮ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਾਂਝੇ ਸੰਘਰਸ਼ ਦਾ ਪੰਜਾਬ ਪੱਧਰ ’ਤੇ ਬਿਗੁਲ ਵਜਾਇਆ ਜਾਵੇਗਾ।
ਹਾਦਸੇ ’ਚ ਨੌਜਵਾਨ ਜ਼ਖ਼ਮੀ
NEXT STORY