ਗੁਰੂਹਰਸਹਾਏ,( ਪ੍ਰਦੀਪ ਕਾਲੜਾ )– ਹਲਕੇ ਦੇ ਪਿੰਡ ਰਾਜਾ ਰਾਏ 'ਚ ਸਥਿਤ ਸੁਰੂ ਮਾਤਾ ਨਹਿਰਾਂ ਵਾਲੀ ਦੀ ਦਰਗਾਹ ਤੇ ਸਲਾਨਾ 3 ਦਿਨਾਂ ਜੋੜ ਮੇਲਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। 3 ਦਿਨਾਂ ਮੇਲੇ 'ਚ ਆਸਪਾਸ ਦੇ ਪਿੰਡਾਂ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਪੁੱਜ ਕੇ ਮਾਤਾ ਦੀ ਦਰਗਾਹ 'ਤੇ ਮੱਥਾ ਟੇਕਿਆਂ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਆਖਰੀ ਦਿਨ ਪੰਜਾਬੀ ਲੋਕ ਗਾਇਕ ਲਖਵੀਰ ਸਿੰਘ ਬਰਾੜ ਵੱਲੋਂ ਖੁਲ੍ਹੇ ਅਖਾੜੇ ਦਾ ਪੁੱਜਿਆਂ ਹੋਇਆਂ ਸੰਗਤਾਂ ਨੇ ਖੂਬ ਆਨੰਦ ਮਾਣਿਆ। ਇਸ ਮੇਲੇ ਦੌਰਾਨ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ 'ਚ ਜੇਤੂ ਰਹੀ ਟੀਮ ਪਿੰਡ ਭਾਂਗਰ ਦੀ ਟੀਮ ਨੂੰ ਪ੍ਰਬੰਧਕਾਂ ਵੱਲੋਂ 18 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਅਤੇ ਉਪ ਜੇਤੂ ਟੀਮ ਨੂੰ ਅਰਾਈਆ ਵਾਲਾ ਨੂੰ 13 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਗਿਆ। ਇਸ ਮੇਲੇ 'ਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਗੁਰੂਹਰਸਹਾਏ ਦੇ ਇੰਚਰਾਜ ਵਰਦੇਵ ਸਿੰਘ ਮਾਨ ਦੇ ਛੋਟੇ ਭਰਾ ਜਸਪ੍ਰੀਤ ਸਿੰਘ ਮਾਨ ਪ੍ਰਧਾਨ ਆਈ.ਟੀ ਵਿੰਗ ਲੋਕ ਸਭਾ ਫਿਰੋਜਪੁਰ ਅਤੇ ਜੋਨ ਇੰਚਰਾਜ ਗੁਰਵਿੰਦਰ ਗਿੱਲ ਆਪਣੇ ਸਾਥੀਆ ਸਮੇਤ ਮਾਤਾ ਜੀ ਦੀ ਦਰਗਾਹ ਤੇ ਹਾਜ਼ਰੀ ਲਗਵਾਉਣ ਲਈ ਪੁੱਜੇ ਅਤੇ ਵਰਦੇਵ ਸਿੰਘ ਮਾਨ ਵੱਲੋਂ ਭੇਜੀ ਗਈ 11 ਹਜ਼ਾਰ ਰੁਪਏ ਦੀ ਰਾਸ਼ੀ ਮੇਲਾ ਪ੍ਰਬੰਧਕਾਂ ਨੂੰ ਸੌਪੀ ਗਈ। ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਪੁੱਜੇ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਅਤੇ ਇਸਤੇ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਆਪਾ ਸਾਰੇ ਰਲ ਕੇ ਗੁਰੂਆਂ ਪੀਰਾਂ ਨੂੰ ਯਾਦ ਕਰ ਸਕੀਏ। ਇਸ ਮੌਕੇ ਬੋਹੜ ਸਿੰਘ ਸਰਪੰਚ, ਹਰਜਿੰਦਰ ਸਿੰਘ ਨੰਬਰਦਾਰ , ਸ਼ਾਮ ਲਾਲ ਸਰਪੰਚ, ਰਾਜ ਕੁਮਾਰ ਨੰਬਰਦਾਰ , ਗੁਰਮੁੱਖ ਸਿੰਘ ਮੈਂਬਰ, ਰੀਸ਼ੂ ਸਰਪੰਚ, ਬਲਵਿੰਦਰਪਾਲ , ਗੁਲਜਾਰ ਸਿੰਘ ਰਾਜਾ ਰਾਏ, ਗੁਰਪ੍ਰੀਤ ਸਿੰਘ ਅਤੇ ਦਲੀਪ ਸਿੰਘ ਸਰਪੰਚ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।
ਖੇਤਾਂ 'ਚ ਲੱਗੀ ਪਰਾਲੀ ਦੀ ਅੱਗ ਕਾਰਨ 3 ਬੱਚਿਆਂ ਤੇ ਔਰਤ ਸਣੇ 5 ਝੁਲਸੇ
NEXT STORY