ਬਠਿੰਡਾ (ਵਰਮਾ) : ਇਮੀਗ੍ਰੇਸ਼ਨ ਸੈਂਟਰ ਵੱਲੋਂ ਭੇਜੇ ਗਏ ਵੀਜ਼ੇ ਦੀਆਂ ਅਰਜ਼ੀਆਂ ''ਤੇ ਵੀਜ਼ੇ ਨਾ ਲਗਵਾ ਕੇ ਏਜੰਟ ਨਾਲ 7.79 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਖ਼ਿਲਾਫ਼ ਸਿਵਲ ਲਾਈਨਜ਼ ਥਾਣੇ ਨੇ ਕੇਸ ਦਰਜ ਕੀਤਾ ਹੈ। ਬਠਿੰਡਾ ਦੀ ਰਹਿਣ ਵਾਲੀ ਗੁਰਕੀਰਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਕੈਨਵੇ ਇੰਟਰਨੈਸ਼ਨਲ ਸਟੱਡੀ ਦੇ ਨਾਮ ਹੇਠ ਇਮੀਗ੍ਰੇਸ਼ਨ ਵਿਚ ਕੰਮ ਕਰਦੀ ਹੈ।
ਉਸਨੇ ਕੁਝ ਲੋਕਾਂ ਦੇ ਵੀਜ਼ੇ ਲਗਵਾਉਣ ਲਈ ਦੋਸ਼ੀ ਵਰੁਣ ਕੁਮਾਰ ਵਾਸੀ ਫਿਰੋਜ਼ਪੁਰ ਨੂੰ ਦਸਤਾਵੇਜ਼ ਭੇਜੇ ਅਤੇ ਉਸਨੂੰ 7.79 ਲੱਖ ਰੁਪਏ ਵੀ ਦਿੱਤੇ ਪਰ ਉਕਤ ਦੋਸ਼ੀ ਨੇ ਸਬੰਧਤ ਲੋਕਾਂ ਦੇ ਵੀਜ਼ੇ ਨਹੀਂ ਲਗਵਾਏ ਅਤੇ ਪੈਸੇ ਵੀ ਹੜੱਪ ਲਏ। ਅਜਿਹਾ ਕਰਕੇ ਦੋਸ਼ੀ ਨੇ ਉਸ ਨਾਲ ਧੋਖਾਧੜੀ ਕੀਤਾ ਹੈ। ਸ਼ਿਕਾਇਤ ਦੇ ਆਧਾਰ ''ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਰ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮ ਰਿਹਾ ਮੁਲਜ਼ਮ ਗ੍ਰਿਫ਼ਤਾਰ
NEXT STORY