ਫਿਰੋਜ਼ਪੁਰ (ਕੁਮਾਰ): ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਅੰਤਰਰਾਜੀ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਪਿਸਤੌਲ ਤੇ ਰਿਵਾਲਵਰ ਲਿਆ ਕੇ ਵੇਚਣ ਦੇ ਦੋਸ਼ ਹੇਠ ਗਿਰੋਹ ਦੇ 7 ਮੈਂਬਰਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਬ -ਇੰਸਪੈਕਟਰ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਜਦ ਸੀ.ਆਈ.ਏ. ਸਟਾਫ ਦੀ ਪੁਲਸ ਪਿੰਡ ਖਿਲਚੀ ਕਦੀਮ ਦੇ ਏਰੀਆ ਵਿਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਪਾਰਟੀ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਡੇਵਿਡ ਪੁੱਤਰ ਗੁਰਚਰਨ ਸਿੰਘ, ਮੰਗਲ ਸਿੰਘ ਉਰਫ ਮੰਗਾ ਤੇ ਵਿਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਸਸਤੇ ਰੇਟਾਂ ’ਤੇ ਨਾਜਾਇਜ਼ ਪਿਸਤੌਲ ਅਤੇ ਰਿਵਾਲਵਰ ਲਿਆਉਂਦੇ ਹਨ ਤੇ ਸਾਜਨ ਸੋਨੀ, ਜੌਂਟੀ, ਗੁਰਦੀਪ ਸਿੰਘ ਉਰਫ ਕਾਲੀ, ਗਿੱਲ ਸਾਹਬ ਜਲੰਧਰ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਉਹ ਰਿਵਾਲਵਰ ਪਿਸਟਲ ਅੱਗੇ ਅਣਪਛਾਤੇ ਲੋਕਾਂ ਨੂੰ ਵੇਚਦੇ ਹਨ ਅਤੇ ਇਹ ਗਿਰੋਹ ਪੰਜਾਬ ਵਿਚ ਲੁੱਟਖੋਹ ਦੀਆਂ ਘਟਨਾਵਾਂ ਵਿਚ ਵਾਧਾ ਕਰਨ ਲਈ ਜ਼ਿੰਮੇਵਾਰੀ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਡੇਵਿਡ ਅਤੇ ਮੰਗਲ ਸਿੰਘ ਉਰਫ ਮੰਗਾ ਖਾਈ ਰੋਡ ’ਤੇ (ਫਿਰੋਜ਼ਪੁਰ-ਫਾਜਿਲਕਾ ਰੋਡ ’ਤੇ) ਰੇਲਵੇ ਪੁਲ ਦੇ ਨੇੜੇ ਖੜ੍ਹੇ ਹਨ ਅਤੇ ਜੇਕਰ ਰੇਡ ਕੀਤਾ ਜਾਵੇ ਤਾ ਉਨ੍ਹਾਂ ਨੂੰ ਨਾਜਾਇਜ਼ ਪਿਸਤੌਲ ਰਿਵਾਲਵਰ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੁਖਮਿੰਦਰ ਸਿੰਘ ਤੇ ਪੁਲਸ ਪਾਰਟੀ ਨੇ ਤੁਰੰਤ ਰੇਡ ਕਰਦੇ ਹੋਏ ਡੇਵਿਡ ਅਤੇ ਮੰਡਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
35 ਲੱਖ ਦੀ ਲੁੱਟ ਨੂੰ ਪੁਲਸ ਨੇ ਕੁੱਝ ਘੰਟਿਆਂ ’ਚ ਸੁਲਝਾਇਆ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
NEXT STORY