ਬਠਿੰਡਾ, (ਸੁਖਵਿੰਦਰ)- ਬੀਡ਼ ਰੋਡ ’ਤੇ ਮੋਟਰਸਾਈਕਲ ਸਲਿੱਪ ਹੋਣ ਕਾਰਨ ਪਤੀ-ਪਤਨੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਡ਼ ਰੋਡ ’ਤੇ ਪਤੀ-ਪਤਨੀ ਮੋਟਰਸਾਈਕਲ ’ਤੇ ਬਠਿੰਡਾ ਵੱਲ ਆ ਰਹੇ ਸਨ। ਮੋਟਰਸਾਈਕਲ ਸਲਿੱਪ ਹੋਣ ਕਾਰਨ ਦੋਵੇਂ ਸਡ਼ਕ ’ਤੇ ਡਿੱਗ ਕੇ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਸੀਰਾ ਸਿੰਘ (45) ਅਤੇ ਬਲਜੀਤ ਕੌਰ ਪਤਨੀ ਸੀਰਾ ਸਿੰਘ ਵਾਸੀ ਕੱਚਾ ਧੋਬੀਆਣਾ ਰੋਡ ਵਜੋਂ ਹੋਈ। ਇਸ ਤੋਂ ਇਲਾਵਾ ਗੁਰਦੁਆਰਾ ਕਿਲਾ ਮੁਬਾਰਕ ਨਜ਼ਦੀਕ ਬਜ਼ੁਰਗ ਸੁਰਮੁਖ ਸਿੰਘ (70) ਵਾਸੀ ਅਮਰਪੁਰਾ ਦੌਰਾ ਪੈਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ।
250 ਲੀਟਰ ਲਾਹਣ ਸਮੇਤ ਇਕ ਗ੍ਰਿਫਤਾਰ
NEXT STORY