ਦੋਦਾ/ਸ੍ਰੀ ਮੁਕਤਸਰ ਸਾਹਿਬ(ਲਖਵੀਰ ਸ਼ਰਮਾ, ਪਵਨ ਤਨੇਜਾ): ਅੱਜ ਸ਼੍ਰੀ ਮੁਕਤਸਰ ਸਹਿਬ-ਬਠਿੰਡਾ ਮੁਖ ਸੜਕ 'ਤੇ ਚੰਦਭਾਨ ਡਰੇਨ ਦੇ ਪੁਲ 'ਤੇ ਇਕ ਓਵਰਲੋਡ ਪਿੱਕਅੱਪ ਆਰ. ਜੇ.49 ਸੀ.ਏ. 1846 ਦਾ ਐਕਸਲ ਟੁੱਟਣ ਕਾਰਨ ਆਵਾਜਾਈ 'ਚ ਭਾਰੀ ਰੁਕਾਵਟ ਪਈ। ਇਸ ਦੌਰਾਨ ਬਠਿੰਡਾ ਤੋਂ ਆ ਰਿਹਾ ਤੇਲ ਟੈਂਕਰ ਪੀਬੀ11 ਸੀ ਜੇ 1974 ਜਿਸ ਨੂੰ ਜਗਸੀਰ ਸਿੰਘ ਸੀਰਾ ਚਲਾ ਰਿਹਾ ਸੀ ਨੇ ਪੁਲ 'ਤੇ ਲਾਈਨ 'ਚ ਲੱਗੀਆਂ ਕਾਰਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਨਾਲ ਕਾਰ ਪੀ.ਬੀ. 30 ਆਰ 3527 ਜਿਸ ਨੂੰ ਜਸਕਰਨ ਸਿੰਘ ਖਿੜਕੀਆਂਵਾਲਾ ਚਲਾ ਰਿਹਾ ਸੀ ਅਤੇ ਉਸ ਨਾਲ ਜਨਾਨੀ ਵੀ ਸੀ ਜੋ ਜ਼ਖਮੀ ਹੋ ਗਈ। ਉਸ ਨੂੰ ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਲਿਆਂਦਾ ਗਿਆ, ਜੋ ਖਤਰੇ ਤੋਂ ਬਹਾਰ ਦੱਸੀ ਗਈ ਹੈ।
ਇਸੇ ਤਰ੍ਹਾਂ ਇਕ ਹੋਰ ਕਾਰ ਪੀ ਬੀ 30 ਸੀ 0553 ਜਿਸ ਨੂੰ ਸਹਿਜਨੂਰ ਸਿੰਘ ਚਹਿਲ ਵਾਸੀ ਸ੍ਰੀ ਮੁਕਤਸਰ ਸਾਹਿਬ ਚਲਾ ਰਿਹਾ ਸੀ, ਉਸ ਦਾ ਵੀ ਭਾਰੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਸੜਕ ਹਾਦਸੇ ਕਾਰਨ ਸੜਕ ਦੇ ਦੋਹੀ ਪਾਸੀ ਲੰਬੀਆਂ ਲਾਈਨਾਂ ਲੱਗ ਗਈਆਂ। ਸੂਚਨਾ ਮਿਲਦੇ ਹੀ ਪੁਲਸ ਚੌਂਕੀ ਦੋਦਾ ਦੇ ਏ.ਐਸ.ਆਈ. ਹਰਜਿੰਦਰ ਸਿੰਘ ਪਾਰਟੀ ਸਮੇਤ ਪੁੱਜੇ ਅਤੇ ਨੁਕਸਾਨੇ ਹੋਏ ਸਾਧਨਾਂ ਨੂੰ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਨ ਉਪਰੰਤਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਖੰਘ ਦੀ ਦਵਾਈ ਦੇ ਭੁਲੇਖੇ ਪੀਤੀ ਜ਼ਹਿਰੀਲੀ ਚੀਜ਼, 25 ਸਾਲਾ ਨੌਜਵਾਨ ਦੀ ਮੌਤ
NEXT STORY