ਸੰਗਰੂਰ, (ਬੇਦੀ, ਹਰਜਿੰਦਰ)- ਤੇਜ਼ੀ ਨਾਲ ਵੱਧ ਰਹੀਂ ਮਹਿੰਗਾਈ ਅਤੇ ਕੇਂਦਰ ਸਰਕਾਰ ਦੇ ਵੱਡੇ-ਵੱਡੇ ਘੁਟਾਲਿਆਂ ਨੂੰ ਲੈ ਕੇ ਮਹਿਲਾ ਕਾਂਗਰਸ ਸਡ਼ਕਾਂ ’ਤੇ ਉਤਰ ਆਈ ਹੈ। ਅੱਜ ਬੀਬੀ ਪੂਨਮ ਕਾਂਗਡ਼ਾ ਜਨਰਲ ਸਕੱਤਰ ਪੰਜਾਬ ਮਹਿਲਾ ਕਾਂਗਰਸ ਅਤੇ ਬਬਲੀ ਕੌਰ ਸੀਮਾ, ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਸੰਗਰੂਰ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਵੱਲੋਂ ਦਿੱਲੀ-ਲੁਧਿਆਣਾ ਹਾਈਵੇ ਮਾਰਗ ’ਤੇ ਮੋਦੀ ਦਾ 10 ਸਿਰਾਂ ਵਾਲਾ ਪੁਤਲਾ ਸਾਡ਼ਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕਾਂਗਡ਼ਾ ਅਤੇ ਬਬਲੀ ਸੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਤ ਦੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨਾਲ ਲੁੱਟ-ਖਸੁੱਟ ਕਰ ਕੇ ਦੇਸ਼ ਦੀ ਜਨਤਾ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ। ਅੱਜ ਮੋਦੀ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਕਾਰਨ ਦੇਸ਼ ਦੀ ਜਨਤਾ ਭੁੱਖੇ ਪੇਟ ਸੌਣ ਲਈ ਮਜਬੂਰ ਹੋ ਰਹੀ ਹੈ। ਉਕਤ ਮਹਿਲਾਵਾਂ ਨੇ ਕਿਹਾ ਕਿ 2014 ’ਚ ਮੋਦੀ ਦੀ ਠੱਗੀ ਦਾ ਸ਼ਿਕਾਰ ਹੋਏ ਦੇਸ਼ ਵਾਸੀ 2019 ਵਿਚ ਮੋਦੀ ਸਰਕਾਰ ਨੂੰ ਚਲਦਾ ਕਰ ਕੇ ਆਪਣਾ ਬਦਲਾ ਲੈਣਗੇ। ਬੀਬੀ ਕਾਂਗਡ਼ਾ ਨੇ ਕਿਹਾ ਕਿ ਅੱਜ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਘਰਾਂ ਦਾ ਆਰਥਕ ਸੰਤੁਲਨ ਵਿਗਾਡ਼ ਕੇ ਰੱਖ ਦਿੱਤਾ ਹੈ, ਜਿਸ ਨੂੰ ਲੈ ਕੇ ਦੇਸ਼ ਵਾਸੀ ਭਾਰੀ ਚਿੰਤਾ ’ਚ ਡੁੱਬੇ ਹੋਏ ਹਨ।
ਗੌਰਤਲਬ ਹੈ ਕਿ ਮੋਦੀ ਦੇ ਪੁਤਲੇ ’ਤੇ ਇਕ ਪਾਸੇ ਕੇਂਦਰੀ ਮੰਤਰੀ ਅਰੁਣ ਜੇਤਲੀ, ਅਮਿਤ ਸ਼ਾਹ, ਰਾਜਨਾਥ, ਸਿਮਰਤੀ ਇਰਾਨੀ ਅਤੇ ਦੂਜੇ ਪਾਸੇ ਦੇਸ਼ ਦਾ ਪੈਸਾ ਲੈ ਕੇ ਫੁਰਰ ਹੋਏ ਨਿਰਵ ਮੋਦੀ, ਲਲਿਤ ਮੋਦੀ, ਵਿਜੈ ਮਾਲਿਆ, ਸੰਜੇ ਭੰਡਾਰੀ ਅਤੇ ਜਤਿਨ ਮਹਿਤਾ ਦੇ ਸਿਰ ਲੱਗੇ ਹੋਏ ਸਨ ਜੋ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੇ ਰਹੇ। ਇਸ ਸਮੇਂ ਸੂਬਾ ਸਕੱਤਰ ਮੈਡਮ ਪ੍ਰਿਤਪਾਲ ਕੌਰ ਬਡਲਾ, ਕਰਮਜੀਤ ਕੌਰ, ਮੈਡਮ ਰਾਜਵੀਰ ਕੌਰ ਮੋਨਾ, ਮਧੂ ਪ੍ਰਧਾਨ, ਬੀਬੀ ਅਰਾਧਨਾ ਕਾਂਗਡ਼ਾ, ਰੀਨਾ ਰਾਣੀ, ਜ਼ਿਲਾ ਵਾਈਸ ਪ੍ਰਧਾਨ ਬਸੀਰਾ ਬੇਗਮ, ਜਗਸੀਰ ਕੌਰ, ਸਰਬਜੀਤ ਕੌਰ, ਬੀਨਾ ਰਾਣੀ, ਨੀਨਾ ਕੰਡਾ, ਮਨਦੀਪ ਕੌਰ, ਆਸ਼ਾ ਰਾਣੀ, ਇੰਦਰਜੀਤ ਕੌਰ ਤੋਂ ਇਲਾਵਾ ਹੋਰ ਵੀ ਮਹਿਲਾ ਵਰਕਰ ਹਾਜ਼ਰ ਸਨ।
ਪ੍ਰੇਮੀ ਜੋੜੇ ਦਿਓਰ-ਭਰਜਾਈ ਨੇ ਨਹਿਰ ਵਿਚ ਛਾਲ ਮਾਰੀ, ਜਾਨ ਨਿਕਲਦੀ ਦੇਖ ਤੈਰ ਕੇ ਬਾਹਰ ਆਏ
NEXT STORY