ਮੋਗਾ, (ਸੰਜੀਵ)— ਜ਼ਿਲ੍ਹੇ ਦੇ ਪਿੰਡ ਧੂੜਕੋਟ ਨਿਵਾਸੀ 4 ਬੱਚਿਆਂ ਦੇ ਪਿਤਾ ਨੇ ਮਾਨਸਿਕ ਪ੍ਰੇਸ਼ਾਨੀ ਨੂੰ ਲੈ ਕੇ ਪਿਛਲੇ ਦਿਨ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਨਿਹਾਲ ਸਿੰਘ ਵਾਲਾ 'ਚ ਤਾਇਨਾਤ ਸਬ-ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ 55 ਸਾਲ ਦਾ ਜਸਵੰਤ ਸਿੰਘ ਪੁੱਤਰ ਜੋਰਾ ਸਿੰਘ ਨਿਵਾਸੀ ਧੂੜਕੋਟ ਰਣਸੀਂਹ ਕਲਾਂ ਦੇ 4 ਬੱਚਿਆਂ 'ਚੋਂ 3 ਬੱਚੇ ਵਿਆਹੇ ਹਨ ਅਤੇ ਇਕ ਹੋਰ ਦਾ ਵਿਆਹ ਅਗਲੇ ਮਹੀਨਾ ਨਿਸ਼ਚਿਤ ਹੋਇਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਇਕ ਲੇਖਕ ਸੀ ਜਿਸਦੇ ਲਿਖੇ ਗੀਤਾਂ ਨੂੰ ਅਨੇਕ ਪੰਜਾਬੀ ਗਾਇਕਾਂ ਨੇ ਗਾਇਆ ਹੈ, ਪਰ ਪਿਛਲੇ ਕਈ ਮਹੀਨਿਆਂ ਤੋਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ 'ਚ ਚੱਲ ਰਿਹਾ ਸੀ, ਅਜਿਹੇ 'ਚ ਉਸਨੇ ਘਰ 'ਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਘਰ ਵਾਲਿਆਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਲਾਡਲੇ ਦੇ ਵਿਆਹ ਲਈ ਲਭੀ ਆਈਲਟਸ ਪਾਸ ਕੁੜੀ, ਹੁਣ ਭੁਗਤ ਰਹੇ ਹਨ ਸਜ਼ਾ (ਵੀਡੀਓ)
NEXT STORY