ਗੁਰੂਸਰ ਸੁਧਾਰ (ਰਵਿੰਦਰ)-ਪਿੰਡ ਪੱਤੀ ਗਿੱਲ ਸੁਧਾਰ ਦੇ ਇਕ ਨੌਜਵਾਨ ਇਕਬਾਲ ਸਿੰਘ ਉਰਫ ਤੀਰਥ (30) ਪੁੱਤਰ ਸਵ. ਬਲਦੇਵ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੇ ਮਾਤਾ-ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਥਾਣਾ ਸੁਧਾਰ ਦੀ ਪੁਲਸ ਕੋਲ ਦਰਜ ਬਿਆਨਾਂ 'ਚ ਮ੍ਰਿਤਕ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਨੌਜਵਾਨ ਇਕਬਾਲ ਸਿੰਘ ਉਰਫ ਤੀਰਥ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸਦੀ ਦਵਾਈ ਚੱਲਦੀ ਸੀ । ਬੀਤੀ ਰਾਤ ਉਸਨੇ ਪ੍ਰੇਸ਼ਾਨੀ ਕਾਰਣ ਹੀ ਕੋਈ ਗਲਤ ਦਵਾਈ ਖਾ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਥਾਣਾ ਸੁਧਾਰ ਦੀ ਪੁਲਸ ਨੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।
ਪੰਜਾਬ ਦੇ ਸਬ ਕਾਂਗਰਸੀ ਸੰਸਦ ਮੈਂਬਰਾਂ ਨੇ ਕੈਪਟਨ ਨਾਲ ਕੀਤੀ ਮੁਲਾਕਾਤ
NEXT STORY