ਪੱਖੋਵਾਲ, (ਦਿਓਲ)— ਬੀਤੀ ਰਾਤ ਇਕ ਮਿੰਨੀ ਬੱਸ ਦੇ ਪਲਟਣ ਕਾਰਣ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਲੁਧਿਆਣਾ ਤੋਂ ਪੱਖੋਵਾਲ ਆ ਰਹੀ ਇਕ ਪ੍ਰਾਈਵੇਟ ਮਿੰਨੀ ਬੱਸ ਪਿੰਡ ਡਾਂਗੋਂ ਦੇ ਸਰਕਾਰੀ ਮਿਡਲ ਸਕੂਲ ਨੇੜੇ ਸੜਕ 'ਤੇ ਚਿੱਕੜ ਹੋਣ ਕਾਰਣ ਅਚਾਨਕ ਪਲਟ ਗਈ। ਬੱਸ 'ਚ ਵੱਡੀ ਗਿਣਤੀ 'ਚ ਸਵਾਰੀਆਂ ਸਨ। ਬੱਸ ਪਲਟਣ ਸਮੇਂ ਆਪਣੇ ਪਿੰਡ ਉਤਰਨ ਦੀ ਉਡੀਕ ਕਰਦਾ ਜਸਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਨਾਮੀ ਨੌਜਵਾਨ ਬੱਸ ਪਲਟਣ ਸਮੇਂ ਹੇਠ ਦੱਬਿਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੱਸ 'ਚ ਦੂਸਰੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ। ਸ਼ਾਮ ਨੂੰ ਨੌਜਾਵਨ ਦਾ ਡਾਂਗੋਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਵਿਆਹ 'ਚ ਰੇਡ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ 'ਤੇ ਹਮਲਾ
NEXT STORY