ਘਨੌਰ (ਅਲੀ)— ਘਨੌਰ ਤੋਂ ਪਟਿਆਲਾ ਮੇਨ ਰੋਡ 'ਤੇ ਇਕ ਸੜਕ ਹਾਦਸੇ 'ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਥਾਣਾ ਘਨੌਰ ਦੇ ਐੱਸ. ਐੱਚ. ਓ. ਪ੍ਰੇਮ ਸਿੰਘ ਨੇ ਦੱਸਿਆ ਕਿ ਘਨੌਰ ਸਾਈਡ ਤੋਂ ਜਾ ਰਹੀ ਇਕ ਆਈ-20 ਕਾਰ ਪਿੰਡ ਅਲਾਮਦੀਪੁਰ ਵਿਖੇ ਟਾਟਾ-207 ਨਾਲ ਟਕਰਾਉਣ ਕਾਰਨ ਆਪਣਾ ਸੰਤੁਲਨ ਗੁਆ ਕੇ ਇਕ ਦੁਕਾਨ ਅੰਦਰ ਦਾਖਲ ਹੋ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ 'ਚ ਸਵਾਰ ਡਰਾਈਵਰ ਗੁਰਜਿੰਦਰ ਸਿੰਘ ਐੱਨ. ਆਰ. ਆਈ. ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਸੀਲ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਗੁਰਜਿੰਦਰ ਸਿੰਘ ਦੀ ਰਸਤੇ 'ਚ ਮੌਤ ਹੋ ਗਈ।
ਵਿਆਹ ਕਰਵਾ ਕੇ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ 10 ਲੱਖ ਠੱਗੇ
NEXT STORY